FacebookTwitterg+Mail

ਸਲਮਾਨ ਦੀ ਫ਼ਿਲਮ 'ਟਿਊਬਲਾਈਟ' ਨੂੰ ਲੈ ਕੇ ਵੱਡਾ ਖੁਲਾਸਾ, ਇਸ ਫ਼ਿਲਮ ਦੀ ਹੈ ਕਾਪੀ !!

    1/3
24 August, 2016 04:21:29 PM
ਨਵੀਂ ਦਿੱਲੀ- ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫ਼ਿਲਮ 'ਟਿਊਬਲਾਈਟ' ਦੀ ਕਹਾਣੀ ਇਕ ਹਾਲੀਵੁੱਡ ਫ਼ਿਲਮ ਦੀ ਕਾਪੀ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲੇ ਖ਼ਬਰ ਆ ਰਹੀ ਸੀ ਕਿ ਫ਼ਿਲਮ ਦੀ ਕਹਾਣੀ ਇਕ ਮੰਦ ਬੁੱਧੀ ਕਿਰਦਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਨਾਲ ਹੀ ਫ਼ਿਲਮ 'ਚ 1962 ਦੇ ਇੰਡੋ-ਸੀਨੋ ਵਾਰ ਦਾ ਵੀ ਬੈਕਡ੍ਰਾਪ ਹੈ ਪਰ ਹਾਲ ਹੀ 'ਚ ਆਈ ਮੀਡੀਆ ਖ਼ਬਰਾਂ ਦੇ ਮੁਤਾਬਕ 'ਟਿਊਬਲਾਈਟ' ਦੀ ਸਕ੍ਰੀਪਟ ਓਰੀਜਨਲ ਹੈ ਸਗੋਂ ਇਹ 2015 ਦੀ ਹਾਲੀਵੁੱਡ ਫ਼ਿਲਮ 'ਲਿਟਿਲ ਬੁਆਏ' ਦੀ ਰੀਮੇਕ ਹੈ। ਦੋਹਾਂ 'ਚ ਬਸ ਇਨ੍ਹਾਂ ਫਰਕ ਹੈ ਕਿ 'ਲਿਟਿਲ ਬੁਆਏ' 'ਚ ਇਕ ਪਿਤਾ ਅਤੇ ਬੇਟੇ ਦੀ ਕਹਾਣੀ ਸੀ ਜਦੋਂ ਕਿ 'ਟਿਊਬਲਾਈਟ' 'ਚ ਦੋ ਭਰਾਵਾਂ ਦੀ ਕਹਾਣੀ ਹੈ।
'ਲਿਟਿਲ ਬੁਆਏ' ਇਕ ਕਾਲਪਨਿਕ ਕਹਾਣੀ ਹੈ ਜੋ ਕਿ 'ਵਰਲਡ ਵਾਰ 2' 'ਤੇ ਆਧਾਰਿਤ ਹੈ। ਫ਼ਿਲਮ ਦੀ ਕਹਾਣੀ ਇਕ ਬੱਚੇ ਦੀ ਹੈ ਜਿਸ ਨੂੰ ਸਕੂਲ 'ਚ ਉਸ ਦੇ ਛੋਟੇ ਕੱਦ ਕਾਰਨ ਚਿੜਾਇਆ ਜਾਂਦਾ ਹੈ। 'ਵਰਲਡ ਵਾਰ 2' 'ਚ ਜਦੋਂ ਉਸ ਦੇ ਪਿਤਾ ਨੂੰ ਬੰਦੀ ਬਣਾ ਲਿਆ ਜਾਂਦਾ ਹੈ ਤਾਂ ਉਹ ਸਾਰੀ ਮੁਸ਼ਕਲਾਂ ਨਾਲ ਲੜਦੇ ਹੋਏ ਆਪਣੇ ਪਿਤਾ ਦੀ ਖੋਜ 'ਚ ਨਿਕਲ ਪੈਂਦਾ ਹੈ।
'ਟਿਊਬਲਾਈਟ' 'ਚ ਸਲਮਾਨ ਵੀ ਇਕ ਅਜਿਹੇ ਵਿਅਕਤੀ ਦਾ ਹੀ ਰੋਲ ਨਿਭਾ ਰਹੇ ਹਨ ਜਿਸ ਨੂੰ ਚੀਜ਼ਾਂ ਦੇਰ ਨਾਲ ਸਮਝ ਆਉਂਦੀਆਂ ਹਨ। ਕਬੀਰ ਖਾਨ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਅਗਲੇ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।

Tags: ਸਲਮਾਨ ਖਾਨ ਟਿਊਬਲਾਈਟSalman Khan tubelight Hollywood filmਹਾਲੀਵੁੱਡ ਫ਼ਿਲਮ

About The Author

Anuradha Sharma

Anuradha Sharma is News Editor at Jagbani.