FacebookTwitterg+Mail

Video Viral: ਧਮਕੀਆਂ ਵਿਚਕਾਰ ਸਲਮਾਨ ਨੂੰ ਲੱਗਾ ਪੋਲ ਡਾਂਸ ਦਾ ਚਸਕਾ

salman khan video  viral
12 January, 2018 02:22:37 PM

ਮੁੰਬਈ(ਬਿਊਰੋ)— 'ਟਾਈਗਰ ਜ਼ਿੰਦਾ ਹੈ' ਫਿਲਮ ਨਾਲ 300 ਕਰੋੜ ਦੀ ਕਮਾਈ ਕਰਨ ਵਾਲੇ ਸਲਮਾਨ ਖਾਨ ਪੁਲਸ ਦੀ ਵਰਦੀ 'ਚ ਅਜਿਹਾ ਕੰਮ ਕਰ ਚੁੱਕੇ ਹਨ, ਜਿਸ ਨੂੰ ਦੇਖ ਕੇ ਤੁਹਾਨੂੰ ਆਪਣੀਆਂ ਅੱਖਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਵੇਗਾ। 'ਟਾਈਗਰ ਜ਼ਿੰਦਾ ਹੈ' 'ਚ ਏਜੰਟ ਬਣਨ ਤੋਂ ਬਾਅਦ ਸਲਮਾਨ ਨੂੰ ਅੱਜਕਲ ਅਜਿਹੇ ਡਾਂਸ ਦਾ ਸ਼ੌਕ ਚੜ੍ਹ ਗਿਆ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਭਰਾ ਅਰਬਾਜ਼ ਖਾਨ ਦਾ ਹਾਸਾ ਨਿਕਲ ਜਾਵੇਗਾ। 'ਰੇਸ 3' ਦੀ ਸ਼ੂਟਿੰਗ 'ਚ ਰੁੱਝੇ ਸਲਮਾਨ ਖਾਨ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਹਾਸੇ 'ਤੇ ਕੰਟਰੋਲ ਨਹੀਂ ਕਰ ਸਕੋਗੇ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਲਮਾਨ ਸਿਰਫ ਡਾਂਸ ਨਹੀਂ ਬਲਕਿ ਪੋਲ ਡਾਂਸ ਕਰ ਰਹੇ ਹਨ, ਜਿਸ ਨੂੰ ਦੇਖ ਕੇ ਜੈਕਲੀਨ ਨੂੰ ਵੀ ਈਰਖਾ ਹੋ ਜਾਵੇਗੀ। ਅਸਲ 'ਚ ਇਹ ਵੀਡੀਓ 'ਦਬੰਗ 2' ਫਿਲਮ ਦੀ ਸ਼ੂਟਿੰਗ ਦੀ ਹੈ, ਜਿਸ 'ਚ ਸਲਮਾਨ ਗੁੰਡਿਆਂ ਨਾਲ ਲੜ੍ਹਦੇ ਹੋਏ ਪੋਲ ਡਾਂਸ ਕਰ ਰਹੇ ਹਨ।

 

A post shared by Salman Khan (@turkeysalmannkhan) on

ਉੱਥੇ ਅਰਬਾਜ਼ ਇਸ ਸੀਨ ਦੇ ਮਜ਼ੇ ਲੈ ਰਹੇ ਹਨ। ਇਸ ਤੋਂ ਬਾਅਦ ਜਦੋਂ ਸਲਮਾਨ ਇਸ ਵੀਡੀਓ ਨੂੰ ਦੇਖਦੇ ਹਨ ਤਾਂ ਉਨ੍ਹਾਂ ਦੇ ਹਾਸੇ ਦਾ ਟਿਕਾਣਾ ਨਹੀਂ ਰਹਿੰਦਾ, ਜਿਸ ਤੋਂ ਬਾਅਦ ਇਨ੍ਹਾਂ ਸਾਰਿਆ ਨੂੰ 2 ਮਿੰਟ ਦਾ ਬ੍ਰੇਕ ਲੈਣਾ ਪੈਂਦਾ ਹੈ। ਫਿਲਹਾਲ ਸਲਮਾਨ ਹੁਣ ਜਲਦ 'ਦਬੰਗ 3' ਦੀ ਸ਼ੂਟਿੰਗ ਕਰਨਗੇ। ਇਸ ਫਿਲਮ ਨੂੰ ਵੀ ਅਰਬਾਜ਼ ਖਾਨ ਡਾਇਰੈਕਟ ਕਰਨਗੇ। ਹਾਲਾਂਕਿ ਅਦਾਕਾਰਾ ਦੇ ਨਾਂ 'ਤੇ ਸਸਪੈਂਸ ਬਰਕਰਾਰ ਹੈ। 
ਜ਼ਿਕਰਯੋਗ ਹੈ ਕਿ ਹਾਲ ਹੀ ਨਿਰਦੇਸ਼ਕ ਰੇਮੋ ਡੀਸੂਜ਼ਾ ਦੀ ਫਿਲਮ 'ਰੇਸ 3' ਦੀ ਸ਼ੂਟਿੰਗ ਅੱਧ 'ਚ ਛੱਡ ਕੇ ਸਲਮਾਨ ਖਾਨ ਨੂੰ ਘਰ ਵਾਪਸ ਆਉਣਾ ਪਿਆ। ਅਸਲ 'ਚ ਸਲਮਾਨ ਖਾਨ ਨੇ ਅਜਿਹਾ ਪੁਲਸ ਦੇ ਕਹਿਣ 'ਤੇ ਕੀਤਾ ਸੀ। ਕੁਝ ਦਿਨ ਪਹਿਲਾਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਦੇ ਬਾਵਜੂਦ ਉਹ ਫਿਲਮ ਦੀ ਸ਼ੂਟਿੰਗ ਸਿਟੀ 'ਚ ਕਰ ਰਹੇ ਸਨ। ਸੂਤਰਾਂ ਮੁਤਾਬਕ ਪੁਲਸ ਨੇ ਸ਼ੂਟਿੰਗ ਰੱਦ ਕੀਤੀ ਤੇ ਸਖਤ ਸਕਿਓਰਿਟੀ 'ਚ ਆਪਣੇ ਘਰ ਪੁੱਜੇ ਸਨ।


Tags: Tiger Zinda HaiSalman KhanArbaaz KhanDabangg 2Video Viralਟਾਈਗਰ ਜ਼ਿੰਦਾ ਹੈ ਸਲਮਾਨ ਖਾਨ

Edited By

Chanda Verma

Chanda Verma is News Editor at Jagbani.