FacebookTwitterg+Mail

'ਬਿੱਗ ਬੌਸ 11' ਤੋਂ ਬਾਅਦ ਸ਼ੋਅ ਹੋਸਟ ਨਹੀਂ ਕਰਨਗੇ ਸਲਮਾਨ, ਦੱਸੀ ਇਹ ਵਜ੍ਹਾ

salman khan will not host bigg boss from the next session
24 October, 2017 02:24:32 PM

ਮੁੰਬਈ (ਬਿਊਰੋ)— 'ਬਿੱਗ ਬੌਸ 11' 'ਚ ਰੋਜ਼ ਹੈਰਾਨ ਕਰਨ ਵਾਲੇ ਖੁਲਾਸੇ ਹੁੰਦੇ ਰਹਿੰਦੇ ਹਨ। ਇਕ ਵਾਰ ਮੁੜ ਸ਼ੋਅ ਚਰਚਾ 'ਚ ਹੈ। ਇਸ ਵਾਰ ਵਜ੍ਹਾ ਹੈ ਸ਼ੋਅ 'ਚ ਹੋਈ ਵਾਈਲਡ ਕਾਰਡ ਐਂਟਰੀ ਢਿੰਚੈਕ ਪੂਜਾ ਤੇ ਸਲਮਾਨ ਖਾਨ। ਜੀ ਹਾਂ, ਘਰ 'ਚ ਢਿੰਚੈਕ ਪੂਜਾ ਦੀ ਐਂਟਰੀ ਨੂੰ ਲੈ ਕੇ ਸਲਮਾਨ ਖਾਨ ਖੁਸ਼ ਨਜ਼ਰ ਨਹੀਂ ਆ ਰਹੇ ਹਨ ਤੇ ਉਨ੍ਹਾਂ ਨੇ ਇਸ ਸੀਜ਼ਨ ਨੂੰ ਆਪਣਾ ਆਖਰੀ ਸੀਜ਼ਨ ਦੱਸਿਆ ਹੈ। ਖਬਰਾਂ ਦੀ ਮੰਨੀਏ ਤਾਂ ਸਲਮਾਨ ਢਿੰਚੈਕ ਪੂਜਾ ਨੂੰ ਸਟੇਜ 'ਤੇ ਬੁਲਾਉਣਾ ਨਹੀਂ ਚਾਹੁੰਦੇ ਸਨ ਤੇ ਪੂਜਾ ਦੇ ਸਟੇਜ 'ਤੇ ਆਉਣ ਤੋਂ ਪਹਿਲਾਂ ਸਲਮਾਨ ਨੇ ਪੂਜਾ ਦੀ ਵੀਡੀਓ ਦੇਖੀ ਸੀ, ਜਿਸ ਨੂੰ ਦੇਖਦਿਆਂ ਹੀ ਉਨ੍ਹਾਂ ਨੂੰ ਲੱਗਾ ਸੀ ਕਿ ਉਸ ਨੂੰ ਸ਼ੋਅ 'ਤੇ ਨਹੀਂ ਬੁਲਾਉਣਾ ਚਾਹੀਦਾ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਸੀ ਕਿ ਜੇਕਰ ਇਸ ਤਰ੍ਹਾਂ ਦੇ ਲੋਕਾਂ ਨੂੰ ਸ਼ੋਅ 'ਤੇ ਬੁਲਾਇਆ ਜਾਵੇਗਾ ਤਾਂ ਇਸ ਨਾਲ ਇਨ੍ਹਾਂ ਦੀ ਇਮੇਜ ਖਰਾਬ ਹੋਵੇਗੀ ਤੇ ਇਸ ਕਾਰਨ ਉਹ ਪੂਜਾ ਨੂੰ ਬੁਲਾਉਣ ਦੇ ਮੂਡ 'ਚ ਨਹੀਂ ਸਨ।
ਇੰਨਾ ਹੀ ਨਹੀਂ, ਸਟੇਜ 'ਤੇ ਬੁਲਾਉਣ ਤੋਂ ਬਾਅਦ ਸਲਮਾਨ ਨੇ ਢਿੰਚੈਕ ਪੂਜਾ ਦਾ ਗੀਤ 'ਸੈਲਫੀ ਮੈਨੇ ਲੇ ਲੀ ਆਜ' ਸੁਣਿਆ, ਜਿਸ ਨੂੰ ਸੁਣ ਸਲਮਾਨ ਖਾਨ ਨੇ ਸਟੇਜ 'ਤੇ ਹੀ ਬੋਲਿਆ ਕਿ ਲੋਕਾਂ ਨੇ ਇਸ ਗੀਤ ਨੂੰ ਹਿੱਟ ਕਿਵੇਂ ਕਰ ਦਿੱਤਾ? ਫਿਰ ਉਨ੍ਹਾਂ ਨੇ ਗੱਲ ਨੂੰ ਸੰਭਾਲਦਿਆਂ ਕਿਹਾ ਕਿ ਇਸ ਨੂੰ ਹਿੱਟ ਨਹੀਂ ਸੁਪਰਹਿੱਟ ਹੋਣਾ ਚਾਹੀਦਾ ਸੀ। ਉਂਝ 'ਬਿੱਗ ਬੌਸ' ਦੇ ਹਰ ਸੀਜ਼ਨ 'ਚ ਅਜਿਹਾ ਸਮਾਂ ਜ਼ਰੂਰ ਆਉਂਦਾ ਹੈ, ਜਦੋਂ ਸਲਮਾਨ ਖਾਨ ਸ਼ੋਅ ਛੱਡਣ ਦੀ ਗੱਲ ਕਰਦੇ ਹਨ। ਸੀਜ਼ਨ 8 ਤੋਂ ਲੈ ਕੇ ਹੁਣ ਤਕ ਸਲਮਾਨ ਨੇ ਹਰ ਵਾਰ ਸ਼ੋਅ ਨੂੰ ਆਪਣਾ ਆਖਰੀ ਸੀਜ਼ਨ ਦੱਸਿਆ ਹੈ ਤੇ ਅਜਿਹਾ ਹੀ ਇਸ ਵਾਰ ਹੋਇਆ।


Tags: Salman Khan Bigg Boss 11 Dhinchak Pooja Wild Card Entry Colors TV