FacebookTwitterg+Mail

ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਦਾ 'ਬਿੱਗ ਬੌਸ 12' ਨਾਲ ਜੁੜ ਸਕਦੈ ਖਾਸ ਸੰਬੰਧ, ਇਹ ਹੈ ਵਜ੍ਹਾ

salman khan withj katrina kaif
20 April, 2018 12:19:07 PM

ਮੁੰਬਈ(ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਬਿੱਗ ਬੌਸ 12' ਦੇ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ। 'ਬਿੱਗ ਬੌਸ' ਦੇ ਹੋਸਟ ਦੇ ਨਾਂ 'ਤੇ ਸਿਰਫ ਇਕ ਹੀ ਨਾਂ ਆਉਂਦਾ ਹੈ ਅਤੇ ਉਹ ਹੈ ਸਲਮਾਨ ਖਾਨ, ਕਿਉਂਕਿ ਸਲਮਾਨ ਹੀ ਹਨ, ਜੋ ਇਸ ਸ਼ੋਅ ਨੂੰ ਮਜ਼ੇਦਾਰ ਬਣਾ ਸਕਦੇ ਹਨ ਪਰ ਇਸ ਵਾਰ ਦਾ ਸ਼ੋਅ ਸਲਮਾਨ ਇੱਕਲੇ ਨਹੀਂ ਹੋਸਟ ਕਰਨਗੇ, ਬਲਕਿ ਉਨ੍ਹਾਂ ਨਾਲ ਇਕ ਅਦਾਕਾਰਾ ਵੀ ਹੋ ਸਕਦੀ ਹੈ। 
Punjabi Bollywood Tadka

ਜਾਣਕਾਰੀ ਮੁਤਾਬਕ ਇਸ ਵਾਰ 'ਬਿੱਗ ਬੌਸ 12' ਦੀ ਥੀਮ ਜੋੜੀ ਦੇ ਕਾਂਸੈਪਟ 'ਤੇ ਆਧਾਰਿਤ ਹੈ। ਇਸ ਲਈ ਇਸ ਵਾਰ ਘਰ 'ਚ ਐਂਟਰੀ ਜੋੜੀਆਂ 'ਚ ਹੋਵੇਗੀ ਅਤੇ ਟੀਮ ਨੇ ਜੋੜੀਆਂ ਲੱਭਣੀਆਂ ਸ਼ੁਰੂ ਵੀ ਕਰ ਦਿੱਤੀਆਂ ਹਨ।

Punjabi Bollywood Tadka

ਇਸ ਵਾਰ ਸਲਮਾਨ ਖਾਨ ਸ਼ੋਅ ਹੋਸਟ ਤਾਂ ਕਰਨਗੇ ਹੀ ਪਰ ਇਸ ਵਾਰ ਟੀਮ ਪਲਾਨ ਕਰ ਰਹੀ ਹੈ ਕਿ ਉਨ੍ਹਾਂ ਨਾਲ ਕੋਈ ਅਭਿਨੇਤਰੀ ਵੀ ਇਸ ਸ਼ੋਅ ਨੂੰ ਹੋਸਟ ਕਰੇ।

Punjabi Bollywood Tadka

ਖਬਰਾਂ ਮੁਤਾਬਕ ਇਸ ਸ਼ੋਅ ਲਈ ਸਲਮਾਨ ਦੀ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਦਾ ਨਾਂ ਲਿਆ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ 'ਬਿੱਗ ਬੌਸ 12' ਦੇ ਸਹਿ-ਮੇਜ਼ਬਾਨ ਦੇ ਰੂਪ 'ਚ ਕੈਟਰੀਨਾ ਕੈਫ ਦਾ ਨਾਂ ਸਾਹਮਣੇ ਆ ਰਿਹਾ ਹੈ।

Punjabi Bollywood Tadka

ਕੈਟਰੀਨਾ ਦਾ ਸਲਮਾਨ ਨਾਲ ਕਾਫੀ ਵਧੀਆ ਰਿਲੇਸ਼ਨ ਰਿਹਾ ਹੈ।


Tags: Salman KhanKatrina KaifBigg Boss 12Auditionਸਲਮਾਨ ਖਾਨਬਿੱਗ ਬੌਸ 12ਕੈਟਰੀਨਾ ਕੈਫ

Edited By

Chanda Verma

Chanda Verma is News Editor at Jagbani.