ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਦੀ ਸੰਸਥਾ 'ਬੀਇੰਗ ਹਿਊਮਨ' ਤਮਾਮ ਤਰ੍ਹਾਂ ਦੇ ਸੋਸ਼ਲ ਵਰਕਰ ਦੇ ਰਾਹੀਂ ਲਗਾਤਾਰ ਚਰਚਾ 'ਚ ਰਹਿੰਦੀ ਹੈ। ਇਹ ਕਾਰਨ ਹੈ ਕਿ ਹੁਣ ਬੀਇੰਗ ਹਿਊਮਨ' ਇਕ ਅਜਿਹਾ ਬ੍ਰਾਂਡ ਬਣ ਗਿਆ ਹੈ ਜਿਸ ਨਾਲ ਹਰ ਕੋਈ ਜੁੜਣਾ ਚਾਹੁੰਦਾ ਹੈ, ਜਿਸ 'ਚ ਪਹਿਲਾਂ ਨਾਂ ਮੰਘਨਾ ਦਾ ਹੈ। ਹਾਲ ਹੀ 'ਚ ਬੀਇੰਗ ਹਿਊਮਨ ਨੇ ਮਾਰਕਟਿੰਗ, ਡਿਸਟਰਬਿਊਟਰ ਅਤੇ ਬਾਯਰ ਮੰਘਣਾ ਰਿਟੇਲ ਵੈਂਚਰਸ ਲਿਮਟਿਡ ਦੇ ਨਾਲ ਇਕ ਕਰਾਰ ਕੀਤਾ ਹੈ। ਜਿਸ ਦੀ ਜਾਣਕਾਰੀ ਮੰਘਣਾ ਕੰਪਨੀ ਦੇ ਵਲੋਂ ਜਾਰੀ ਇਕ ਬਿਆਨ 'ਚ ਦਿੱਤੀ ਗਈ ਹੈ। ਮੰਘਣਾ ਇੰਡਸਟਰੀ ਨੇ ਇਕ ਬਿਆਨ 'ਚ ਦੱਸਿਆ ਕਿ ਹੁਣ ਤੋਂ ਮੰਘਣਾ ਦੇ ਕੋਲ ਬਾਜ਼ਾਰ 'ਚ ਬੀਇੰਗ ਹਿਊਮਨ ਦੇ ਟਰੈਡਮਾਰਕ ਦੇ ਅਧੀਨ ਉਤਪਾਦਾਂ ਨੂੰ ਡਿਸਟਰੀਬਿਊਟ ਕਰਨ ਅਤੇ ਵੇਚਣ ਦਾ ਖਾਸ ਲਾਈਸੈਂਸ ਹੈ।