FacebookTwitterg+Mail

ਨਾਈਟ ਕਲੱਬ 'ਚ ਕੁੜੀਆਂ ਨੇ ਕੀਤੀ ਸਲਮਾਨ ਨਾਲ ਅਜਿਹੀ ਹਰਕਤ, ਵਧਾਉਣੀ ਪਈ ਸਕਿਓਰਿਟੀ (ਦੇਖੋ ਤਸਵੀਰਾਂ)

    1/5
07 October, 2015 06:17:57 PM
ਮੁੰਬਈ- ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਦਾ ਮੁੰਬਈ ਦੇ ਇਕ ਨਾਈਟ ਕਲੱਬ 'ਚ ਪਰਸ, ਐਨਕਾਂ ਤੇ ਲਾਕੇਟ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਦੋਸ਼ ਚਾਰ ਲੜਕੀਆਂ 'ਤੇ ਲੱਗਾ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਸਲਮਾਨ ਖਾਨ ਨੇ ਆਪਣੀ ਸਕਿਓਰਿਟੀ ਵਧਾ ਲਈ ਹੈ। ਉਨ੍ਹਾਂ ਨੇ ਬਾਡੀਗਾਰਡਸ ਦੀ ਗਿਣਤੀ ਦੋ ਤੋਂ ਵਧਾ ਕੇ 14 ਕਰ ਲਈ ਗਈ ਹੈ। ਨਾਈਟ ਕਲੱਬ 'ਚ ਚਾਰ ਕੁੜੀਆਂ ਫੈਨਜ਼ ਬਣ ਕੇ ਸਲਮਾਨ ਨੂੰ ਮਿਲੀਆਂ। ਉਨ੍ਹਾਂ ਨਾਲ ਉਸ ਦੀ ਕੁਝ ਦੇਰ ਗੱਲਬਾਤ ਹੋਈ, ਫਿਰ ਉਹ ਚਲੀ ਗਈ। ਸਲਮਾਨ ਕੁਝ ਦੂਜੇ ਲੋਕਾਂ ਨਾਲ ਗੱਲਬਾਤ 'ਚ ਰੁੱਝ ਗਏ।
ਇਸ ਤੋਂ ਬਾਅਦ ਸਲਮਾਨ ਨੂੰ ਪਤਾ ਲੱਗਾ ਕਿ ਟੇਬਲ 'ਤੇ ਰੱਖਿਆ ਉਨ੍ਹਾਂ ਦਾ ਪਰਸ, ਐਨਕਾਂ ਤੇ ਫਿਲਮ 'ਬਜਰੰਗੀ ਭਾਈਜਾਨ' 'ਚ ਦਿਖਿਆ ਸਪੈਸ਼ਲ ਲਾਕੇਟ ਗਾਇਬ ਹੈ। ਸਲਮਾਨ ਦੇ ਬਾਡੀਗਾਰਡਸ ਨੇ ਉਸ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਘਟਨਾ ਵੀਰਵਾਰ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਸਲਮਾਨ ਦੀ ਭੈਣ ਅਰਪਿਤਾ ਨੇ ਇਸ ਖਬਰ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਲਮਾਨ ਨਾਲ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਉਹ ਪਰਸ ਰੱਖਦੇ ਹੀ ਨਹੀਂ, ਜਦਕਿ ਸਲਮਾਨ ਨੇ ਇਕ ਇਵੈਂਟ 'ਚ ਇਥੋਂ ਤਕ ਕਿਹਾ ਕਿ ਮੁੰਬਈ ਹੁਣ ਸੇਫ ਨਹੀਂ ਰਿਹਾ, ਇਥੇ ਕੁਝ ਵੀ ਹੋ ਸਕਦਾ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਸਲਮਾਨ ਖਾਨ Security Salman Khan ਸਕਿਓਰਿਟੀ