FacebookTwitterg+Mail

Pics : ਇੰਸਟਾਗ੍ਰਾਮ 'ਤੇ ਫਿਰ ਦਿਖਿਆ ਕੈਟਰੀਨਾ ਦੀ ਹਮਸ਼ਕਲ ਸਲੋਨੀ ਦਾ ਬੇਹੱਦ ਬੋਲਡ ਅੰਦਾਜ਼

saloni chopra
30 November, 2017 04:30:35 PM

ਮੁੰਬਈ (ਬਿਊਰੋ)— ਐੱਮ. ਟੀ. ਵੀ. ਸੀਰੀਜ਼ 'ਗਰਲਸ ਆਨ ਟਾਪ' ਨਾਲ ਪ੍ਰਸਿੱਧ ਹੋਈ ਅਭਿਨੇਤਰੀ ਸਲੋਨੀ ਚੋਪੜਾ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਸਲੋਨੀ ਦੀ ਚਰਚਾ 'ਚ ਰਹਿਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਉਸਦਾ ਲੁੱਕ ਕਾਫੀ ਹੱਦ ਤੱਕ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨਾਲ ਮਿਲਦਾ ਹੈ।

Punjabi Bollywood Tadka
ਹਾਲ ਹੀ 'ਚ ਸਲੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਸਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਆਪਣੀਆਂ ਇਨ੍ਹਾਂ ਨਵੀਆਂ ਤਸਵੀਰਾਂ ਨਾਲ ਉਸਨੇ ਬੋਲਡਨੈੱਸ ਨੂੰ ਇਕ ਨਵੀਂ ਪਰਿਭਾਸ਼ਾ ਦਿੱਤੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਲੋਨੀ ਕਈ ਵਾਰ ਆਪਣੀਆਂ ਹੌਟ ਤਸਵੀਰਾਂ ਨਾਲ ਸੁਰਖੀਆਂ ਬਟੌਰ ਚੁੱਕੀ ਹੈ। ਬੀਤੇ ਦਿਨੀਂ ਸਲੋਨੀ ਨੇ ਟਰਾਂਸਪੇਰੈਂਟ ਟਾਪ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।

Punjabi Bollywood Tadka
ਦੱਸਣਯੋਗ ਹੈ ਕਿ ਐਕਟਿੰਗ ਤੋਂ ਇਲਾਵਾ ਸਲੋਨੀ ਅਕਸਰ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਵਾਜ਼ ਉਠਾਉਂਦੀ ਹੈ । ਸਲੋਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਫਿਲਹਾਲ ਸਲੋਨੀ ਦੇ ਕਰੀਬ 239k ਫਾਲੋਅਰਸ ਹਨ । ਇਸ ਤੋਂ ਇਲਾਵਾ ਸਲੋਨੀ ਅਜੇ ਤੱਕ ਇੰਸਟਾਗ੍ਰਾਮ 'ਤੇ 3,222 ਪੋਸਟਾਂ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka


Tags: Saloni Chopra Instagram Katrina Kaif Duplicate Transparent Dress TV Actress