FacebookTwitterg+Mail

ਪਾਕਿਸਤਾਨੀ ਐਂਕਰ ਸਨਾ ਫੈਸਲ ਨੂੰ ਫੈਨ ਨੇ ਦਿੱਤਾ ਜ਼ਹਿਰ, ਜਾਣੋ ਕੀ ਹੈ ਪੂਰਾ ਮਾਮਲਾ (ਦੇਖੋ ਤਸਵੀਰਾਂ)

    1/11
28 September, 2016 11:06:14 PM
ਮੁੰਬਈ— ਪਾਕਿਸਤਾਨੀ ਟੀ. ਵੀ. ਚੈਨਲ ਦੀ ਐਂਕਰ ਸਨਾ ਫੈਸਲ ਨੂੰ ਉਸ ਦੇ ਹੀ ਇਕ ਫੈਨ ਵਲੋਂ ਜ਼ਹਿਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਐਂਕਰ 'ਅਬ ਤਕ' ਚੈਨਲ ਦੀ ਹੈ। ਫਿਲਹਾਲ ਉਹ ਹਸਪਤਾਲ 'ਚ ਦਾਖਲ ਹੈ। ਉਸ ਦਾ ਇਲਾਜ ਚੱਲ ਰਿਹਾ ਹੈ। ਪਾਕਿਸਤਾਨ ਦੀ ਮੀਡੀਆ ਰਿਪੋਰਟਸ ਮੁਤਾਬਕ ਐਤਵਾਰ ਨੂੰ ਇਕ ਫੈਨ ਨੇ ਸਨਾ ਕੋਲੋਂ ਆਟੋਗ੍ਰਾਫ ਮੰਗਿਆ ਤੇ ਸੈਲਫੀ ਲਈ। ਇਸ ਤੋਂ ਬਾਅਦ ਉਸ ਨੇ ਆਈਸਕ੍ਰੀਮ ਆਫਰ ਕੀਤੀ।
ਸਨਾ ਦੇ ਆਈਸਕ੍ਰੀਮ ਖਾਣ ਤੋਂ ਬਾਅਦ ਉਸ ਦੀ ਸਿਹਤ ਵਿਗੜਨ ਲੱਗੀ ਤੇ ਉਸ ਨੂੰ ਜਿਆਉਦੀਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਆਈਸਕ੍ਰੀਮ 'ਚ ਜ਼ਹਿਰ ਹੋਣ ਦੀ ਗੱਲ ਵੀ ਆਖੀ ਜਾ ਰਹੀ ਹੈ। ਪਾਕਿਸਤਾਨ ਦੇ ਉਰਦੂ ਚੈਨਲ 'ਅਬ ਤਕ' 'ਤੇ ਪ੍ਰਸਾਰਿਤ ਹੁੰਦਾ ਸ਼ੋਅ 'ਖੁਫੀਆ' ਸਟਿੰਗ ਆਪ੍ਰੇਸ਼ਨ ਲਈ ਬਹੁਤ ਪ੍ਰਸਿੱਧ ਹੈ। ਸਨਾ ਅਪਰਾਧ ਤੋਂ ਲੈ ਕੇ ਸਮਾਜਿਕ ਬੁਰਾਈਆਂ ਦੀ ਪੋਲ ਖੋਲ੍ਹਦੀ ਨਜ਼ਰ ਆਉਂਦੀ ਹੈ। ਬੇਹੱਦ ਭੜਕੀਲੇ ਅੰਦਾਜ਼ 'ਚ ਉਹ ਆਪਣੇ ਸ਼ੋਅ ਲਈ ਰਿਪੋਰਟਿੰਗ ਕਰਦੀ ਹੈ।

Tags: ਪਾਕਿਸਤਾਨੀ ਐਂਕਰ ਸਨਾ ਫੈਸਲ ਜ਼ਹਿਰ ਫੈਨ Sana Faisal Pakistan Anchor Poison Fan