FacebookTwitterg+Mail

OMG: ਉਹ ਅਫੇਅਰ ਜਿਸ ਨੂੰ ਸਲਮਾਨ ਨੇ ਲੁਕਾਉਣ ਦੀ ਪੂਰੀ ਕੀਤੀ ਕੋਸ਼ਿਸ਼ ਪਰ ਹੋ ਗਿਆ ਹੰਗਾਮਾ!

sanajy dutt love life
12 August, 2017 03:48:39 PM

ਮੁੰਬਈ— ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਬੀਤੇ ਦਿਨ ਆਪਣੀ ਫਿਲਮ ਭੂਮੀ ਦੇ ਟ੍ਰੇਲਰ ਲਾਂਚ ਦੌਰਾਨ ਕਾਫੀ ਖੁੱਲ੍ਹ ਕੇ ਗੱਲਾਂ ਕਰਦੇ ਨਜ਼ਰ  ਆਏ। ਉਨ੍ਹਾਂ ਨੇ ਆਪਣੇ 'ਤੇ ਬਣ ਰਹੀ ਫਿਲਮ 'ਦੱਤ ਬਾਇਓਪਿਕ' 'ਤੇ ਵੀ ਖੁੱਲ੍ਹ ਕੇ ਗੱਲ ਕੀਤੀ ਅਤੇ ਕਿਹਾ ਬੱਸ ਉਨ੍ਹਾਂ ਨੂੰ ਇਕ ਹੀ ਗੱਲ ਤੋਂ ਡਰ ਲੱਗਦਾ ਹੈ। ਉਨ੍ਹਾਂ ਦੀ ਲਵ ਲਾਈਫ ਅਤੇ ਅਫੇਅਰ ਦੇ ਮਾਮਲੇ 'ਚ। ਕੁਝ ਦਿਨ ਪਹਿਲਾਂ ਖਬਰ ਸੀ ਕਿ ਦੱਤ ਬਾਇਓਪਿਕ ਨੇ ਮਾਧੁਰੀ ਦੀਕਸ਼ਿਤ ਨੂੰ ਕਾਫੀ ਪਰੇਸ਼ਾਨ ਕਰ ਰੱਖਿਆ ਹੈ। ਉਨ੍ਹਾਂ ਨੇ ਸੰਜੇ ਦੱਤ ਤੋਂ ਗੁਜਾਰਿਸ਼ ਕੀਤੀ ਅਤੇ ਸਲਮਾਨ ਖਾਨ ਨੂੰ ਵੀ ਇਸ ਸਿਲਸਿਲੇ 'ਚ ਜਾਣਕਾਰੀ ਦਿੱਤੀ ਕਿ ਉਹ ਨਹੀਂ ਚਾਹੁੰਦੀ ਕਿ ਇਸ ਫਿਲਮ ਨਾਲ ਉਨ੍ਹਾਂ ਦਾ ਨਾਂ ਜੁੜੇ।
ਕਾਫੀ ਸਮੇਂ ਪਹਿਲਾਂ ਤੋਂ ਖਬਰਾਂ ਸਨ ਕਿ ਮਾਧੁਰੀ ਦੀਕਸ਼ਿਤ-ਸੰਜੇ ਦੱਤ ਬਾਇਓਪਿਕ ਤੋਂ ਕਾਫੀ ਪਰੇਸ਼ਾਨ ਹੈ। ਕਾਰਨ ਸਾਫ ਸੀ ਕਿ ਇੰਨੇ ਸਾਲ ਬਾਅਦ, ਉਹ ਵਾਪਸ ਉੱਥੇ ਚੀਜ਼ਾਂ ਨੂੰ ਦੁਹਰਾਉਣਾ ਨਹੀਂ ਚਾਹੁੰਦੀ ਸੀ, ਜਿਨ੍ਹਾਂ 'ਤੇ ਹੁਣ ਮਿੱਟੀ ਪੈ ਚੁੱਕੀ ਹੈ। ਉੱਥੇ ਹੁਣ ਉਨ੍ਹਾਂ ਦਾ ਪਰਿਵਾਰ ਹੈ, ਦੋ ਪਿਆਰੇ ਬੱਚੇ ਹਨ। ਜਦੋਂ ਮਾਧੁਰੀ ਦੀਕਸ਼ਿਤ ਦੇ ਕਹਿਣ 'ਤੇ ਵੀ ਸੰਜੇ ਦੱਤ ਬਾਇਓਪਿਕ ਨਾਲ ਉਨ੍ਹਾਂ ਦਾ ਨਾਂ ਨਹੀਂ ਹਟਿਆ ਤਾਂ ਉਨ੍ਹਾਂ ਨੇ ਸਲਮਾਨ ਤੋਂ ਮਦਦ ਮੰਗੀ ਅਤੇ ਸਲਮਾਨ ਨੇ ਸਾਫ-ਸਾਫ ਸੰਜੇ ਨੂੰ ਇਹ ਗੱਲ ਕਹੀ।
ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਵੀ ਨਾ ਸੰਜੇ ਦੱਤ ਨਾ ਹੀ ਰਾਜਕੁਮਾਰ ਹਿਰਾਵਨੀ ਟਸ ਤੋਂ ਮਸ ਹੋਏ। ਦੂਜੇ ਪਾਸੇ ਹੁਣ ਤਾਂ ਤੈਅ ਹੈ ਕਿ ਫਿਲਮ 'ਚ ਅਦਾਕਾਰਾ ਕਰਿਸ਼ਮਾ ਤੰਨਾ ਮਾਧੁਰੀ ਦੀਕਸ਼ਿਤ ਦਾ ਕਿਰਦਾਰ ਨਿਭਾਅ ਰਹੀ ਹੈ।


Tags: Sanajy duttLove lifeRevealedSalman khanMadhuri dixitBollywood cerbrityਸੰਜੇ ਦੱਤਮਾਧੁਰੀ ਦੀਕਸ਼ਿਤ