FacebookTwitterg+Mail

ਜਾਣੋ ਸੰਜੇ ਦੱਤ ਦੀ ਬਾਇਓਪਿਕ 'ਚ ਕੌਣ ਨਿਭਾਏਗਾ ਪਿਤਾ ਸੁਨੀਲ ਦੱਤ ਦਾ ਰੋਲ?

sanjay dutt
08 March, 2017 05:34:15 PM
ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ ਹੁਣ ਤੋਂ ਹੀ ਸੁਰਖੀਆਂ 'ਚ ਆਉਣ ਲੱਗ ਪਈ ਹੈ। ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਕ ਹੈਰਾਨ ਕਰਨ ਵਾਲੀ ਖਬਰ ਮਿਲੀ ਹੈ। ਸੂਤਰਾਂ ਮੁਤਾਬਕ ਇਸ ਬਾਇਓਪਿਕ 'ਚ ਆਪਣੀ ਪਰਫੈਕਸ਼ਨ ਲਈ ਮੰਨੇ ਜਾਣ ਵਾਲੇ ਆਮਿਰ ਖਾਨ ਨਜ਼ਰ ਆ ਸਕਦੇ ਹਨ। ਦਰਸਅਲ ਖਬਰ ਇਹ ਹੈ ਕਿ ਫਿਲਮਕਾਰਾਂ ਨੇ ਸੰਜੇ ਦੱਤ ਦੇ ਪਿਤਾ ਦੇ ਰੋਲ ਲਈ ਆਮਿਰ ਖਾਨ ਨੂੰ ਅਪਰੋਚ ਕੀਤਾ ਸੀ ਪਰ ਆਮਿਰ ਨੇ ਫਿਲਮ 'ਚ ਰਣਬੀਰ ਕਪੂਰ ਦੇ ਪਿਤਾ ਬਣਨ ਤੋਂ ਸਾਫ ਮਨ੍ਹਾ ਕਰ ਦਿੱਤਾ।
ਬਾਇਓਪਿਕ 'ਚ ਸੰਜੇ ਦੱਤ ਦਾ ਕਿਰਦਾਰ ਰਣਬੀਰ ਕਪੂਰ ਨਿਭਾਅ ਰਹੇ ਹਨ ਪਰ ਜਦੋਂ ਫਿਲਮਕਾਰ ਆਮਿਰ ਖਾਨ ਕੋਲ ਸਕ੍ਰਿਪਟ ਲੈ ਕੇ ਗਏ ਤਾਂ ਉਨ੍ਹਾਂ ਨੂੰ ਲੱਗਾ ਕਿ ਸੰਜੇ ਦੱਤ ਦਾ ਰੋਲ ਉਹ ਕਰਨਗੇ ਪਰ ਬਾਅਦ 'ਚ ਪਤਾ ਲੱਗਾ ਕਿ ਉਹ ਸੁਨੀਲ ਦੱਤ ਦਾ ਕਿਰਦਾਰ ਨਿਭਾਉਣਗੇ।

ਜ਼ਿਕਰਯੋਗ ਹੈ ਕਿ ਜਦੋਂ ਆਮਿਰ ਨੂੰ ਇਹ ਪਤਾ ਲੱਗਾ ਤਾਂ ਉਨ੍ਹਾਂ ਨੇ ਕੰਮ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ। ਹੁਣ ਫਿਲਮ 'ਚ ਬਾਇਓਪਿਕ ਦਾ ਰੋਲ ਪਰੇਸ਼ ਰਾਵਲ ਨੂੰ ਮਿਲਿਆ ਹੈ। ਇਸ ਹਫਤੇ ਸੋਮਵਾਰ ਤੋਂ ਭੋਪਾਲ 'ਚ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।


Tags: biopic Aamir Khan Sanjay DuttParesh RawalSunil Dutt ਬਾਇਓਪਿਕ ਬਾਇਓਪਿਕ