FacebookTwitterg+Mail

ਸੰਜੇ ਦੱਤ ਦੀ ਬਾਇਓਪਿਕ 'ਚ ਮਾਨਯਤਾ ਦੱਤ ਦਾ ਕਿਰਦਾਰ ਨਿਭਾਵੇਗੀ ਇਹ ਅਭਿਨੇਤਰੀ

sanjay dutt
27 April, 2017 04:27:07 PM

ਮੁੰਬਈ— ਅਦਾਕਾਰਾ ਅਤੇ ਮਨੋਜ ਵਾਜਪਾਈ ਦੀ ਪਤਨੀ ਨੇਹਾ ਵਾਜਪਾਈ ਫਿਲਮੀ ਪਰਦੇ 'ਤੇ ਮਾਨਯਤਾ ਦੱਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਬਾਲੀਵੁੱਡ ਫਿਲਮਕਾਰ ਰਾਜ ਕੁਮਾਰ ਹਿਰਾਨੀ ਸੰਜੇ ਦੱਤ ਦੇ ਜੀਵਨ 'ਤੇ ਫਿਲਮ ਬਣਾ ਰਹੇ ਹਨ। ਫਿਲਮ 'ਚ ਸੰਜੇ ਦੱਤ ਦਾ ਕਿਰਦਾਰ ਰਣਬੀਰ ਕਪੂਰ ਨਿਭਾਅ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ 'ਚ ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਦੇ ਕਿਰਦਾਰ ਲਈ ਨੇਹਾ ਵਾਜਪਾਈ ਦੀ ਚੋਣ ਕੀਤੀ ਗਈ ਹੈ।

ਲਗਭਗ ਡੇਢ ਦਹਾਕਾ ਪਹਿਲਾਂ ਨੇਹਾ ਨੇ ਬੌਬੀ ਦਿਓਲ ਦੀ ਫਿਲਮ 'ਕਰੀਬ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਵਿਧੂ ਵਿਨੋਦ ਚੋਪੜਾ ਨੇ ਕੀਤਾ ਸੀ। ਇਸ ਤੋਂ ਬਾਅਦ ਨੇਹਾ ਨੇ ਅਜੇ ਦੇਵਗਨ ਨਾਲ 'ਹੋਗੀ ਪਿਆਰ ਕੀ ਜੀਤ', ਰਿਤਿਕ ਨਾਲ 'ਫਿਜ਼ਾ' ਅਤੇ ਆਫ ਬੀਟ ਫਿਲਮ 'ਰਾਹੁਲ' 'ਚ ਕੰਮ ਕੀਤਾ ਹੈ। ਰਣਬੀਰ ਕਪੂਰ ਸਟਾਰਰ ਇਸ ਫਿਲਮ 'ਚ ਸੋਨਮ ਕਪੂਰ ਉਸਦੀ ਯੁਵਾ ਪ੍ਰੇਮਿਕਾ ਦੀ ਭੂਮਿਕਾ 'ਚ ਨਜ਼ਰ ਆਵੇਗੀ।


Tags: Manyata Dutt Sanjay Dutt biopic Ranbir Kapoor Neha ਮਾਨਯਤਾ ਦੱਤ ਨੇਹਾ ਵਾਜਪਾਈ