FacebookTwitterg+Mail

'ਸਾਹਿਬ ਬੀਵੀ ਔਰ ਗੈਂਗਸਟਰ' ਦੇ ਅਗਲੇ ਭਾਗ ਲਈ ਸੰਜੇ ਦੱਤ ਦਾ ਨਵਾਂ ਲੁੱਕ ਜਾਰੀ

sanjay dutt
23 May, 2017 07:09:18 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਆਪਣੀਆਂ ਆਉਣ ਵਾਲੀਆਂ ਫਿਲਮਾਂ ਕਰਕੇ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹਨ। ਹਾਲ ਹੀ ਸੰਜੇ ਦੱਤ ਦੀ ਇਕ ਨਵੀਂ ਝਲਕ ਸੋਸ਼ਲ ਮੀਡੀਆ 'ਤੇ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਧੰਨਵਾਦ ਸ਼ਰੀਕ, ਸਾਹਿਬ ਬੀਵੀ ਅੋਰ ਗੈਂਗਸਟਰ ਦੇ ਇਸ ਨਵੇਂ ਲੁਕ ਲਈ।' ਉਨ੍ਹਾਂ ਦਾ ਇਹ ਨਵਾਂ ਲੁਕ ਬਾਲੀਵੁੱਡ ਫਿਲਮ 'ਕਾਂਟੇ' ਦੀ ਲੁਕ ਵਰਗਾ ਹੈ ਜੋ ਇਕ ਹਿੱਟ ਫਿਲਮ ਰਹੀ ਹੈ ਜਿਸ 'ਚ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਅਤੇ ਸੁਨੀਲ ਸ਼ੈੱਟੀ ਅਹਿਮ ਕਿਰਦਾਰ 'ਚ ਨਜ਼ਰ ਆਏ ਹਨ।

ਜ਼ਿਕਰਯੋਗ ਹੈ ਕਿ ਸੰਜੇ ਦੱਤ ਜਲਦ ਹੀ ਨਿਰਦੇਸ਼ਕ ਉਮੰਗ ਕੁਮਾਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਭੂਮੀ' 'ਚ ਇਕ ਅਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਸੰਜੇ ਦੇ ਜੀਵਣ 'ਤੇ ਆਧਰਿਤ ਬਾਇਓਪਿਕ 'ਚ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਕੰਮ ਕਰ ਰਹੇ ਹਨ।


Tags: Sanjay Dutt New Look Bhoomi Saheb Biwi Aur Gangster Biopic ਸੰਜੇ ਦੱਤ ਸਾਹਿਬ ਬੀਵੀ ਔਰ ਗੈਂਗਸਟਰ