ਮੁੰਬਈ— ਅਭਿਨੇਤਰੀ ਨਫੀਸਾ ਅਲੀ ਅਪਰਾਧ ਆਧਾਰਿਤ ਫਿਲਮ 'ਸਾਹਿਬ ਬੀਬੀ ਔਰ ਗੈਂਗਸਟਰ 3' 'ਚ ਸੰਜੇ ਦੱਤ ਦੀ ਮਾਂ ਦੀ ਭੂਮਿਕਾ 'ਚ ਨਜ਼ਰ ਆਵੇਗੀ। ਨਫੀਸਾ ਨੇ ਮੰਗਲਵਾਰ ਨੂੰ ਫਿਲਮ ਦਾ ਹਿੱਸਾ ਬਣਨ 'ਤੇ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆ ਕਿ ਉਹ ਸ਼ੂਟਿੰਗ ਲਈ ਕਾਫੀ ਉਤਸ਼ਾਹਿਤ ਹੈ। ਉਨ੍ਹਾਂ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ, ''ਮਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ, 'ਸਾਹਿਬ ਬੀਬੀ ਔਰ ਗੈਂਗਸਟਰ' ਫਰੈਂਚਾਈਜ਼ੀ 'ਚ ਨਿਰਦੇਸ਼ਕ ਤਿਗਮਾਂਸ਼ੂ ਧੂਲਿਆ ਨਾਲ ਸ਼ੂਟਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਹੈ''।
ਨਫੀਸਾ ਤੋਂ ਇਲਾਵਾ ਇਸ ਫਿਲਮ 'ਚ ਕਥਿਤ ਤੌਰ 'ਤੇ ਅਭਿਨੇਤਾ ਕਬੀਰ ਬੇਦੀ ਨੂੰ ਸੰਜੇ ਦੱਤ ਦੇ ਪਿਤਾ ਦੀ ਭੂਮਿਕਾ ਲਈ ਚੁਣਿਆ ਗਿਆ ਹੈ। ਇਹ ਦੂਜੀ ਵਾਰ ਹੋਵੇਗਾ, ਜਦੋਂ ਸੰਜੇ ਦੱਤ ਦੇ ਪਿਤਾ ਦੀ ਭੂਮਿਕਾ 'ਚ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ਦੋਵੇਂ ਫਿਰੋਜ਼ ਖਾਨ ਦੀ ਫਿਲਮ 1992 ਦੀ ਐਕਸ਼ਨ ਫਿਲਮ 'ਯਲਗਾਰ' 'ਚ ਪਿਤਾ ਅਤੇ ਬੇਟੇ ਦੀ ਭੂਮਿਕਾ 'ਚ ਨਜ਼ਰ ਆ ਚੁੱਕੇ ਸਨ। ਤਿਗਮਾਂਸ਼ੂ ਧੂਲੀਆ ਵਲੋਂ ਨਿਰਦੇਸ਼ਿਤ ਫਿਲਮ 'ਸਾਹਿਬ ਬੀਬੀ ਔਰ ਗੈਂਗਸਟਰ' ਦਾ ਪਹਿਲਾਂ ਸੀਕਵਲ ਸਾਲ 2011 'ਚ ਆਇਆ ਸੀ ਜਿਸ 'ਚ ਜਿਮੀ ਸ਼ੇਰ ਗਿੱਲ, ਮਾਹੀ ਗਿੱਲ ਅਤੇ ਰਣਦੀਪ ਹੁੱਡਾ ਅਹਿਮ ਭੂਮਿਕਾਵਾਂ 'ਚ ਸਨ। ਇਸਦਾ ਦੂਜਾ ਸੀਕਵਲ ਸਾਲ 2013 'ਚ ਆਇਆ ਸੀ।