FacebookTwitterg+Mail

ਕਮਾਲ ਦੇ ਦੌੜਾਕ ਹਨ ਸੰਜੇ ਦੱਤ ਦੇ ਬੱਚੇ, ਸਕੂਲੀ ਮੁਕਾਬਲੇਬਾਜ਼ 'ਚ ਮਾਰੀ ਬਾਜ਼ੀ

sanjay dutt
17 February, 2018 07:09:48 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦਾ ਬੇਟਾ ਸ਼ਹਿਰਾਨ ਦੱਤ ਤੇ ਬੇਟੀ ਇੱਕਰ ਦੱਤ ਵੱਡੇ ਹੋ ਕੇ ਚਾਹੇ ਕਿਸੇ ਵੀ ਖੇਤਰ ਨੂੰ ਆਪਣਾ ਪ੍ਰੋਫੈਸ਼ਨ ਬਣਾਉਣ, ਫਿਲਹਾਲ ਉਹ ਸਕੂਲ 'ਚ ਜ਼ਬਰਦਸਤ ਦੌੜਾਕ ਹਨ। ਦੋਹਾਂ ਨੇ ਹੀ ਆਪਣੇ ਸਕੂਲ 'ਚ ਦੌੜ ਦੇ ਮੁਕਾਬਲੇ 'ਚ ਬਾਜ਼ੀ ਮਾਰੀ ਹੈ।

Punjabi Bollywood Tadka
ਹਾਲ ਹੀ 'ਚ ਸੰਜੇ ਦੱਤ ਨੇ ਆਪਣੇ ਦੋਹਾਂ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਮੈਨੂੰ ਇਨ੍ਹਾਂ 'ਤੇ ਮਾਨ ਹੈ''। ਸੰਜੇ ਤੇ ਮਾਨਯਤਾ ਦੇ ਇਹ ਜੁੜਵਾ ਬੱਚੇ ਹਨ। ਦੋਹਾਂ ਨੇ ਸੰਜੇ ਦੱਤ ਨਾਲ ਇਕ ਮੈਗਜ਼ੀਨ ਲਈ ਫੋਟੋਸ਼ੂਟ ਵੀ ਕਰਵਾਇਆ ਸੀ।

Punjabi Bollywood Tadka
ਸੰਜੇ ਅਤੇ ਮਾਨਯਤਾ ਦੋਵੇਂ ਆਪਣੇ ਅਧਿਕਾਰਕ ਅਕਾਊਂਟ 'ਤੇ ਬੱਚਿਆਂ ਦੀਆਂ ਕਿਊਟ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਜੋ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।


Tags: Sanjay Dutt Manyata Dutt Shahraan Dutt Iqra Dutt School Bollywood Actor

Edited By

Kapil Kumar

Kapil Kumar is News Editor at Jagbani.