FacebookTwitterg+Mail

ਭਾਵੁਕ ਹੋਏ ਸੰਜੇ ਦੱਤ ਨੇ ਕਿਹਾ, 'ਕਾਸ਼! ਪਿਤਾ ਮੈਨੂੰ ਆਜ਼ਾਦ ਦੇਖ ਪਾਉਂਦੇ'

sanjay dutt
26 May, 2018 07:19:14 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੇ ਜੀਵਨ 'ਤੇ ਬਣ ਰਹੀ ਫਿਲਮ 'ਸੰਜੂ' 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰਣਬੀਰ ਕਪੂਰ ਅਹਿਮ ਭੂਮਿਕਾ ਨਿਭਾਉਣਗੇ। 25 ਮਈ ਨੂੰ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਦੀ ਬਰਸੀ ਮੌਕੇ ਫਿਲਮ ਦਾ ਇਕ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ। ਉੱਥੇ ਹੀ ਸੋਸ਼ਲ ਮੀਡੀਆ 'ਤੇ ਸੰਜੇ ਦੱਤ ਭਾਵੁਕ ਹੁੰਦੇ ਨਜ਼ਰ ਆਏ। ਦਰਸਅਲ, ਸੰਜੇ ਦੱਤ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਉਹ ਆਪਣੇ ਦਿਲ ਦੀ ਗੱਲ ਕਹਿ ਰਹੇ ਹਨ।

Punjabi Bollywood Tadka
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਤਸਵੀਰ 'ਚ ਸੰਜੇ ਦੱਤ ਆਪਣੇ ਪਿਤਾ ਸੁਨੀਲ ਦੱਤ ਨਾਲ ਨਜ਼ਰ ਆ ਰਹੇ ਹਨ। ਇਸ ਬਲੈਕ ਐਂਡ ਵ੍ਹਾਈਟ ਤਸਵੀਰ 'ਚ ਸੰਜੇ ਦੱਤ ਦੇ ਉਸ ਅੰਦਾਜ਼ ਨੂੰ ਦੇਖਿਆ ਜਾ ਸਕਦਾ ਹੈ ਜਦੋਂ ਉਨ੍ਹਾਂ ਦੇ ਵਾਲ ਵੱਧੇ ਹੋਏ ਹਨ। ਤਸਵੀਰ ਦੇ ਕੈਪਸ਼ਨ 'ਚ ਸੰਜੇ ਨੇ ਲਿਖਿਆ, ''ਕਾਸ਼! ਤੁਸੀਂ ਇਕ ਆਜ਼ਾਦ ਇਨਸਾਨ ਦੇ ਤੌਰ 'ਤੇ ਮੈਨੂੰ ਦੇਖ ਪਾਉਂਦੇ'। ਸੰਜੇ ਦੱਤ ਦੀ ਇਸ ਪੋਸਟ ਨੂੰ 1 ਲੱਖ ਤੋਂ ਜ਼ਿਆਦਾ ਲੋਕਾਂ ਵਲੋਂ ਪਸੰਦ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਸੰਜੇ ਦੱਤ ਦੇ ਜੀਵਨ 'ਤੇ ਆਧਾਰਿਤ ਫਿਲਮ 'ਸੰਜੂ' 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Sanjay Dutt Suneel Dutt Instagram Sanju Imotional Bollywood Actor

Edited By

Kapil Kumar

Kapil Kumar is News Editor at Jagbani.