FacebookTwitterg+Mail

ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਸੰਜੈ ਦੱਤ, ਸਾਂਝੀ ਕੀਤੀ ਤਸਵੀਰ

sanjay dutt
18 June, 2018 10:20:58 AM

ਮੁੰਬਈ (ਬਿਊਰੋ)— ਸੰਜੈ ਦੱਤ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਸੰਜੂ' 29 ਜੂਨ ਨੂੰ ਰਿਲੀਜ਼ ਹੋਵੇਗੀ। ਜਿਵੇਂ ਜਿਵੇਂ ਰਿਲੀਜ਼ ਡੇਟ ਕੋਲ ਆ ਰਹੀ ਹੈ ਲੋਕਾਂ ਵਿਚ ਐਕਟਰ ਦੀ ਜ਼ਿੰਦਗੀ ਦੇ ਬੀਤੇ ਪਲਾਂ ਨੂੰ ਜਾਣਨ ਲਈ ਬੇਸਬਰੀ ਵਧਦੀ ਜਾ ਰਹੀ ਹੈ। ਫਾਦਰਜ਼ ਡੇਅ ਦੇ ਮੌਕੇ 'ਤੇ ਸੰਜੈ ਦੱਤ ਨੇ ਇਕ ਇੰਟਰਵਿਉ ਵਿਚ ਦੱਸਿਆ ਕਿ ਉਨ੍ਹਾਂ ਦੇ ਆਪਣੇ ਪਿਤਾ ਸੁਨੀਲ ਦੱਤ ਨਾਲ ਰਿਸ਼ਤੇ ਹਮੇਸ਼ਾ ਚੰਗੇ ਨਹੀਂ ਰਹੇ।
Punjabi Bollywood Tadka
ਬੀਤੇ ਦਿਨ ਨੂੰ ਫਾਦਰਜ਼ ਡੇਅ ਦੇ ਮੌਕੇ 'ਤੇ ਪਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ,''ਅੱਜ ਮੈਂ ਜੋ ਕੁਝ ਵੀ ਹਾਂ, ਆਪਣੇ ਪਿਤਾ ਦੇ ਕਾਰਨ ਹਾਂ, ਉਹ ਮੇਰੀ ਪ੍ਰੇਰਨਾ ਹੈ ਅਤੇ ਮੈਨੂੰ ਹਰ ਰੋਜ਼ ਉਨ੍ਹਾਂ ਦੀ ਯਾਦ ਆਉਂਦੀ ਹੈ। ਉਨ੍ਹਾਂ ਨਾਲ ਮੇਰੇ ਰਿਸ਼ਤੇ ਹਮੇਸ਼ਾ ਚੰਗੇ ਨਹੀਂ ਰਹੇ ਪਰ ਉਹ ਹਮੇਸ਼ਾ ਮੇਰੇ ਨਾਲ ਖੜ੍ਹੇ ਰਹੇ। ਕਾਸ਼, ਉਹ ਮੈਨੂੰ ਆਜ਼ਾਦ ਦੇਖਣ ਲਈ ਅਤੇ ਮੇਰੇ ਪਰਿਵਾਰ ਨੂੰ ਦੇਖਣ ਲਈ ਇੱਥੇ ਹੁੰਦੇ। ਉਨ੍ਹਾਂ ਨੂੰ ਮੇਰੇ 'ਤੇ ਮਾਨ ਹੁੰਦਾ।''
Image result for sanjay dutt
ਆਪਣੇ ਬੱਚਿਆਂ ਬਾਰੇ ਬੋਲਦੇ ਹੋਏ ਸੰਜੈ ਨੇ ਕਿਹਾ,''ਤ੍ਰਿਸ਼ਾਲਾ, ਇਕਰਾ ਅਤੇ ਸ਼ਾਹਰਾਨ ਬਹੁਤ ਚੰਗੇ ਬੱਚੇ ਹਨ। ਮੈਨੂੰ ਉਨ੍ਹਾਂ 'ਤੇ ਮਾਨ ਹੈ। ਮੈਂ ਆਪਣੇ ਘਰ ਜਾਣ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ।''

ਦੱਸ ਦੇਈਏ ਕਿ ਸੰਜੈ ਦੱਤ ਦਾ ਆਪਣੇ ਪਿਤਾ ਸੁਨੀਲ ਦੱਤ ਨਾਲ ਡੂੰਘਾ ਰਿਸ਼ਤਾ ਸੀ। ਸੰਜੈ ਦੀ ਪਰਸਨਲ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਕਈ ਉਤਾਰ ਚੜਾਅ ਆਏ ਪਰ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਉਨ੍ਹਾਂ ਨੂੰ ਸਪੋਰਟ ਕੀਤਾ ਅਤੇ ਹਰ ਮੁਸ਼ਕਲ ਵਿਚ ਉਨ੍ਹਾਂ ਨਾਲ ਖੜ੍ਹੇ ਰਹੇ।

ਉੱਥੇ ਹੀ ਹਾਲ ਹੀ 'ਚ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ ਜਿਸ 'ਚ ਪਿਤਾ ਅਤੇ ਬੇਟੇ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੱਸਣਯੋਗ ਹੈ ਕਿ 'ਸੰਜੂ' ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਨਜ਼ਰ ਆਵੇਗੀ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Sanjay DuttSunil DuttSanjuParesh Rawal Fathers Day Hindi Film

Edited By

Manju

Manju is News Editor at Jagbani.