FacebookTwitterg+Mail

ਇੰਨੀ ਮੋਟੀ ਹੁੰਦੀ ਸੀ ਸੰਜੇ ਦੱਤ ਦੀ ਬੇਟੀ, 30 ਕਿਲੋ ਭਾਰ ਘਟਾ ਕੇ ਹੋਈ Fat To Fit (ਦੇਖੋ ਤਸਵੀਰਾਂ)

sanjay dutt daughter trishala dutt fit to fat
10 June, 2017 10:23:24 PM

ਮੁੰਬਈ— ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਗਲੈਮਰੈੱਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਇਕ ਸਮੇਂ ਤ੍ਰਿਸ਼ਾਲਾ ਬਹੁਤ ਮੋਟੀ ਹੋਇਆ ਕਰਦੀ ਸੀ ਪਰ ਉਸ ਨੇ ਭਾਰ ਘਟਾ ਨੇ ਪਤਲੀ ਲੁੱਕ ਹਾਸਲ ਕੀਤੀ ਤੇ ਆਪਣੇ ਲੁੱਕ ਨਾਲ ਵੀ ਕਈ ਪ੍ਰਯੋਗ ਕੀਤੇ। ਉਹ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka
ਸੰਜੇ ਦੱਤ ਤੇ ਉਸ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਤ੍ਰਿਸ਼ਾਲਾ ਫਿਲਹਾਲ ਫੈਸ਼ਨ ਇੰਡਸਟਰੀ 'ਚ ਆਪਣੀ ਕਿਸਮਤ ਅਜ਼ਮਾ ਰਹੀ ਹੈ। 2014 'ਚ ਉਸ ਨੇ ਆਪਣੀ ਪਹਿਲੀ ਡਰੀਮ ਟ੍ਰੇਸਿਜ਼ ਹੇਅਰ ਐਕਸਟੈਂਸ਼ਨ ਲਾਈਨ ਸ਼ੁਰੂ ਕੀਤੀ ਸੀ।
Punjabi Bollywood Tadka
ਉਹ ਨਿਊਯਾਰਕ ਦੇ ਜੌਨ ਜੇ ਕਾਲਜ ਆਫ ਕ੍ਰਿਮੀਨਲ ਜਸਟਿਸ ਤੋਂ ਲਾਅ 'ਚ ਗ੍ਰੈਜੂਏਸ਼ਨ ਵੀ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਸੰਜੇ ਦੱਤ ਤੇ ਰਿਚਾ ਸ਼ਰਮਾ ਨੇ 1987 'ਚ ਵਿਆਹ ਕਰਵਾਇਆ ਸੀ।
Punjabi Bollywood Tadka
ਤ੍ਰਿਸ਼ਾਲਾ ਦਾ ਜਨਮ 1988 'ਚ ਹੋਇਆ ਸੀ। ਰਿਚਾ ਨੂੰ ਬ੍ਰੇਨ ਟਿਊਮਰ ਸੀ, ਜਿਸ ਦੀ ਵਜ੍ਹਾ ਕਾਰਨ 10 ਦਸੰਬਰ 1996 ਨੂੰ ਉਸ ਦੀ ਮੌਤ ਹੋ ਗਈ ਸੀ। ਮਾਂ ਦੀ ਮੌਤ ਤੋਂ ਬਾਅਦ ਤ੍ਰਿਸ਼ਾਲਾ ਨਿਊਯਾਰਕ 'ਚ ਆਪਣੀ ਮਾਸੀ ਐਨਾ ਨਾਲ ਰਹਿੰਦੀ ਹੈ।
Punjabi Bollywood Tadka
ਹਾਲਾਂਕਿ ਸੰਜੇ ਨੇ ਬੇਟੀ ਨੂੰ ਆਪਣੇ ਨਾਲ ਰੱਖਣ ਦੀ ਕਸਟਡੀ ਮੰਗੀ ਪਰ ਉਹ ਸਫਲ ਨਹੀਂ ਹੋ ਸਕੇ ਸਨ।​​​​​​​Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Trishala Dutt Sanjay Dutt Instagram Fit To Fat ਤ੍ਰਿਸ਼ਾਲਾ ਦੱਤ ਸੰਜੇ ਦੱਤ ਇੰਸਟਾਗ੍ਰਾਮ