FacebookTwitterg+Mail

ਜਦੋਂ ਸ਼ਰੇਆਮ ਮਾਂ-ਬਾਪ ਨੂੰ ਸ਼ਰਮਿੰਦਾ ਕੀਤਾ ਸੀ ਸੰਜੇ ਦੱਤ ਨੇ!!

    1/2
24 February, 2017 03:25:45 PM
ਨਵੀਂ ਦਿੱਲੀ- ਬਾਲੀਵੁੱਡ 'ਚ ਇਕ ਵੱਡੇ ਪਰਿਵਾਰ 'ਚ ਪੈਦਾ ਹੋਏ ਸੰਜੇ ਦੱਤ ਨੇ ਕਈ ਅਜਿਹੀਆਂ ਗਲਤੀਆਂ ਕੀਤੀਆਂ ਹਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਸ਼ਰਮਿੰਦਾ ਹੋਣਾ ਪਿਆ ਸੀ। ਜੇਕਰ ਤੁਹਾਨੂੰ ਲੱਗਦਾ ਹੈ ਕਿ ਜਵਾਨੀ 'ਚ ਹੀ ਆਪਣੇ ਕਾਰਨਾਮਿਆਂ ਤੋਂ ਸੰਜੂ ਨੇ ਆਪਣੇ ਪਰਿਵਾਰ ਨੂੰ ਦੁੱਖੀ ਕੀਤਾ ਤਾਂ ਤੁਸੀਂ ਗਲਤ ਹੋ ਕਿਉਂਕਿ ਉਨ੍ਹਾਂ ਨੇ ਆਪਣੇ ਬਚਪਨ 'ਚ ਵੀ ਕਈ ਅਜਿਹੀਆਂ ਗਲਤੀਆਂ ਕੀਤੀਆਂ ਸਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਸੀ। ਖੁਦ ਇਕ ਇੰਟਰਵਿਊ 'ਚ ਸੰਜੂ ਨੇ ਦੱਸਿਆ ਕਿ ਜਦੋਂ ਇਕ ਵਾਰ ਉਹ ਆਪਣੇ ਮਾਂ-ਬਾਪ ਨਾਲ ਲੰਡਨ ਗਏ ਸਨ ਤਾਂ ਉੱਥੇ ਉਨ੍ਹਾਂ ਨੂੰ ਇਕ ਚੀਜ਼ ਪਸੰਦ ਆਈ ਸੀ। ਬਹੁਤ ਮੰਗਣ 'ਤੇ ਵੀ ਉਨ੍ਹਾਂ ਦੇ ਪਾਪਾ ਸੁਨੀਲ ਦੱਤ ਨੇ ਉਨ੍ਹਾਂ ਨੂੰ ਉਹ ਚੀਜ਼ ਨਹੀਂ ਦਿੱਤੀ। ਉਸ ਸਮੇਂ ਸੰਜੂ ਦੇ ਮਾਂ-ਬਾਪ ਨੂੰ ਕਿਸੇ ਮੀਟਿੰਗ ਕਰਕੇ ਜਾਣਾ ਸੀ, ਇਸ ਲਈ ਉਨ੍ਹਾਂ ਨੇ ਜਲਦੀ ਸ਼ਾਪਿੰਗ ਖਤਮ ਕੀਤੀ ਤਾਂਕਿ ਉਹ ਤੈਅ ਸਮੇਂ 'ਤੇ ਮੀਟਿੰਗ ਲਈ ਪੁੱਜ ਸਕਣ।
ਪਰ ਸੰਜੂ ਅਜੇ ਤੱਕ ਵੀ ਆਪਣੀ ਜ਼ਿੱਦ ਭੁੱਲੇ ਨਹੀਂ ਸਨ। ਜਿਵੇਂ ਹੀ ਪਾਪਾ ਮੀਟਿੰਗ 'ਚ ਪੁੱਜੇ ਅਤੇ ਸੁਨੀਲ ਦੱਤ ਨੇ ਉੱਥੇ ਮੌਜੂਦ ਲੋਕਾਂ ਨਾਲ ਆਪਣੇ ਪਰਿਵਾਰ ਨੂੰ ਮਿਲਵਾਉਣਾ ਚਾਹਿਆ ਤਾਂ ਸੰਜੂ ਜ਼ਮੀਨ 'ਤੇ ਲੇਟ ਗਏ ਅਤੇ ਜ਼ੋਰ-ਜ਼ੋਰ ਨਾਲ ਰੌਣਾ ਸ਼ੁਰੂ ਕਰ ਦਿੱਤਾ। ਉੁੱਥੇ ਮੌਜੂਦ ਸਾਰੇ ਲੋਕ ਇਕੱਠੇ ਹੋ ਗਏ। ਸੁਨੀਲ ਦੱਤ ਨੂੰ ਉਸ ਸਮੇਂ ਮੀਟਿੰਗ ਖਤਮ ਕਰਨੀ ਪਈ ਅਤੇ ਉਹ ਸੰਜੂ ਦੇ ਇਸ ਵਿਵਹਾਰ ਨਾਲ ਹੈਰਾਨ ਰਹਿ ਗਏ। ਵਿਦੇਸ਼ 'ਚ ਕਈ ਲੋਕਾਂ ਦੇ ਸਾਹਮਣੇ ਹੋਏ ਉਸ ਡ੍ਰਾਮੇ ਨਾਲ ਉਨ੍ਹਾਂ ਦੀ ਮਾਂ ਇਸ ਕਦਰ ਸ਼ਰਮਿੰਦਾ ਹੋ ਗਈ ਕਿ ਉਨ੍ਹਾਂ ਨੇ ਆਪਣਾ ਪੂਰਾ ਟ੍ਰਿਪ ਰੱਦ ਕਰ ਦਿੱਤਾ। ਹਾਲਾਂਕਿ ਹੁਣ ਸੰਜੂ ਨੂੰ ਆਪਣੀਆਂ ਪੁਰਾਣੀਆਂ ਹਰਕਤਾਂ ਦਾ ਪਛਤਾਵਾ ਹੈ।

Tags: Sanjay Dutt embarrassing London Sunil Duttਸੰਜੇ ਦੱਤਸ਼ਰਮਿੰਦਾ

About The Author

Anuradha Sharma

Anuradha Sharma is News Editor at Jagbani.