FacebookTwitterg+Mail

'ਦਸ' ਦੇ ਸੀਕਵਲ 'ਚ ਇਹ ਤਿੰਨ ਅਭਿਨੇਤਾ ਮੁੱਖ ਭੂਮਿਕਾ 'ਚ ਆਉਣਗੇ ਨਜ਼ਰ

sanjay dutt john abraham and vidyut jammwal to star in dus sequel
25 October, 2016 03:51:53 PM
ਮੁੰਬਈ— ਬਾਲੀਵੁੱਡ ਮਸ਼ਹੂਰ ਨਿਰਮਾਤਾ ਅਨੁਭਵ ਸਿਨਹਾ ਇਨ੍ਹੀ ਦਿਨੀਂ ਆਪਣੀ ਖੂਬਸੂਰਤ ਫਿਲਮ 'ਤੁਮ ਬਿਨ' ਦਾ ਸੀਕਵਲ ਬਣਾਉਣ 'ਚ ਰੁਝੇ ਹੋਏ ਹਨ ਪਰ ਖ਼ਬਰ ਇਹ ਹੈ ਕਿ ਉਹ ਇਕ ਹੋਰ ਫਿਲਮ 'ਦਸ' ਦੇ ਸੀਕਵਲ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਸੀਕਵਲ ਦਾ ਟਾਈਟਲ ਹੋਵੇਗਾ 'ਇਲੈਵਨ' ਤੇ ਇਸ 'ਚ ਸੰਜੇ ਦੱਤ, ਜਾਨ ਅਬਰਾਹਮ ਅਤੇ ਵਿਧੁੱਤ ਜਾਮਵਾਲ ਮੁੱਖ ਬੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਦਸ' 'ਚ ਸੰਜੇ ਦੱਤ ਤੋਂ ਇਲਾਵਾ ਅਭਿਸ਼ੇਕ ਬੱਚਨ, ਜਾਏਦ ਖਾਨ, ਸ਼ਿਲਪਾ ਸ਼ੈੱਟੀ ਅਤੇ ਦਿਆ ਮਿਰਜ਼ਾ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਜਦੋਂਕਿ ਸੀਕਵਲ 'ਚ ਸਿਰਫ ਸੰਜੇ ਦੱਤ ਹੀ ਨਜ਼ਰ ਆਉਣਗੇ, ਜਿਨ੍ਹਾਂ ਨੂੰ ਜੇਲ੍ਹ ਤੋਂ ਰਿਹਾ ਹੋਏ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ ਪਰ ਹੁਣ ਤੱਕ ਉਸ ਦੀ ਕਮਬੈਕ ਫਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਫਿਲਮ 'ਦਸ' ਦੇ ਸੀਕਵਲ ਦੀ ਗੱਲ ਕਰੀਏ ਤਾਂ ਇਸ ਦੇ ਇਕ ਅਭਿਨੇਤਾ ਵਿਧੁੱਤ ਜਾਮਵਾਲ ਇਨ੍ਹੀ ਦਿਨੀਂ ਰੁਝੇ ਹੋਏ ਹਨ। ਉਨ੍ਹਾਂ ਦੀ ਹਿੱਟ ਫਿਲਮ 'ਕਮਾਂਡੋ' ਦਾ ਵੀ ਸੀਕਵਲ ਆ ਰਿਹਾ ਹੈ ਅਤੇ ਜਿਸ ਦੀ ਸ਼ੂਟਿੰਗ ਉਹ ਰੁਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਈਸ਼ਾ ਗੁਪਤਾ ਅਤੇ ਅਦਾ ਸ਼ਰਮਾ ਵਰਗੀਆਂ ਅਭਿਨੇਤਰੀਆਂ ਵੀ ਜ਼ਬਰਦਸਤ ਭੂਮਿਕਾ ਨਾਲ ਦਰਸ਼ਕਾਂ ਨੂੰ ਹੈਰਾਨ ਕਰਨਗੀਆਂ। ਕੁਲ ਮਿਲਾ ਕੇ ਫਿਲਮ 'ਦਸ' ਦੇ ਸੀਕਵਲ 'ਚ ਥੋੜਾ ਸਮਾਂ ਲੱਗ ਸਕਦਾ ਹੈ ਪਰ ਪ੍ਰਸ਼ੰਸਕਾਂ ਨੂੰ ਇਸ ਦਾ ਇਤਜ਼ਾਰ ਰਹੇਗਾ।

Tags: ਦਸਸੀਕਵਲਸੰਜੇ ਦੱਤ dussequelSanjay Dutt