FacebookTwitterg+Mail

ਪਤਨੀ ਮਾਨਿਅਤਾ ਤੇ ਬੱਚਿਆਂ ਨਾਲ ਸਕੂਟਰ 'ਤੇ ਘੁੰਮਦੇ ਦਿਖੇ ਸੰਜੇ ਦੱਤ

sanjay dutt with his childrens and wife on scooter
18 February, 2017 08:19:09 PM
ਮੁੰਬਈ— ਬਾਲੀਵੁੱਡ ਦੇ 'ਮੁੰਨਾ ਭਾਈ' ਸੰਜੇ ਦੱਤ ਇਨ੍ਹੀਂ ਦਿਨੀਂ ਤਾਜਨਗਰੀ ਆਗਰਾ 'ਚ ਹਨ। ਉਹ ਇਥੇ ਆਪਣੀ ਅਗਾਮੀ ਫਿਲਮ 'ਭੂਮੀ' ਦੀ ਸ਼ੂਟਿੰਗ ਕਰ ਰਹੇ ਹਨ। ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਸੰਜੇ ਦੱਤ ਦੀ ਇਹ ਪਹਿਲੀ ਫਿਲਮ ਹੈ। ਇਹ ਪਹਿਲਾ ਮੌਕਾ ਹੈ ਜਦੋਂ ਉਹ ਆਗਰਾ 'ਚ ਸ਼ੂਟਿੰਗ ਕਰ ਰਹੇ ਹਨ। ਫਿਲਮ ਦੇ ਸੈੱਟ ਤੋਂ ਇਕ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ 'ਚ ਸੰਜੇ ਦੱਤ ਆਪਣੀ ਪਤਨੀ ਮਾਨਿਅਤਾ ਤੇ ਆਪਣੇ ਦੋਵਾਂ ਬੇਟਿਆਂ ਨਾਲ ਸਕੂਟਰ 'ਤੇ ਬੈਠੇ ਹੋਏ ਹਨ।
ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਸੰਜੇ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਦੇ ਹਨ। ਸ਼ਾਇਦ ਇਸੇ ਵਜ੍ਹਾ ਕਾਰਨ ਬੱਚੇ ਆਪਣੇ ਪਿਤਾ ਨੂੰ ਮਿਸ ਕਰ ਰਹੇ ਹੋਣਗੇ, ਇਸੇ ਲਈ ਸੈੱਟ 'ਤੇ ਪਾਪਾ ਨੂੰ ਮਿਲਣ ਪਹੁੰਚ ਗਏ।

Tags: Sanjay Dutt Manyata Dutt Scooter ਸੰਜੇ ਦੱਤ ਮਾਨਿਅਤਾ