FacebookTwitterg+Mail

ਬੇਟੀ ਸ਼ਨਾਇਆ ਦੇ ਡੈਬਿਊ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਸੰਜੇ ਕਪੂਰ

sanjay kapoor
16 June, 2018 06:12:54 PM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਉੱਥੇ ਹੀ ਉਸਦੀ ਚਚੇਰੀ ਭੈਣ ਸ਼ਨਾਇਆ ਕਪੂਰ ਦੇ ਡੈਬਿਊ ਦੀ ਚਰਚਾ ਹੋ ਰਹੀ ਹੈ। ਇਸ 'ਤੇ ਸ਼ਨਾਇਆ ਦੇ ਪਿਤਾ ਸੰਜੇ ਕਪੂਰ ਨੇ ਖੁੱਲ੍ਹ ਕੇ ਦੱਸਿਆ ਹੈ। ਸੰਜੇ ਕਪੂਰ ਨੇ ਕਿਹਾ, ''ਈਮਾਨਦਾਰੀ ਨਾਲ ਦੱਸਾ ਤਾਂ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ, ਪਤਾ ਨਹੀਂ ਇਹ ਕਦੋ ਹੋਵੇਗਾ, ਅਜੇ ਉਸਨੇ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕੀਤੀ ਹੈ। ਉਹ ਇਸਦੇ ਲਈ ਕੰਮ ਕਰ ਰਹੀ ਹੈ ਪਰ ਅਜੇ ਤੱਕ ਕੁਝ ਸਾਈਨ ਨਹੀਂ ਕੀਤਾ ਹੈ। ਉਮੀਦ ਹੈ ਕਿ ਜਲਦ ਅਜਿਹਾ ਕੁਝ ਹੋਵੇਗਾ''।

Punjabi Bollywood Tadka
ਸੰਜੇ ਨੇ ਕਿਹਾ, ''ਮੈਂ ਉਸ ਦੇ ਲਈ ਸੁਰੱਖਿਆ ਮਹਿਸੂਸ ਕਰਦਾ ਹਾਂ, ਉਸਦਾ ਇੰਸਟਾਗ੍ਰਾਮ 'ਤੇ ਵੱਖਰਾ ਅਕਾਊਂਟ ਹੈ ਪਰ ਕੁਝ ਚੀਜਾਂ ਸਾਡੇ ਕਾਬੂ ਤੋਂ ਬਾਹਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰੈਸਟੋਰੈਂਟ ਜਾਂਦੀ ਹੈ, ਫਿਲਮ ਦੇਖਣ ਜਾਂਦੀ ਹੈ, ਅਸੀਂ ਉਸਨੂੰ ਘਰ 'ਚ ਬੰਦ ਨਹੀਂ ਕਰ ਸਕਦੇ ਹਾਂ ਤਾਂ ਜੋ ਉਸ ਦੀ ਕੋਈ ਤਸਵੀਰ ਕਲਿਕ ਨਾ ਕਰ ਲਵੇ। ਸ਼ਨਾਇਆ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਕਰਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਦੱਸਿਆ ਜਾਂਦਾ ਹੈ ਕਿ ਸ਼ਨਾਇਆ, ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਦੀ ਖਾਸ ਦੋਸਤ ਹੈ।

Punjabi Bollywood TadkaPunjabi Bollywood Tadka


Tags: Sanjay Kapoor Shanaya Kapoor Janhvi Kapoor Dabeo Instagram Bollywood Actor

Edited By

Kapil Kumar

Kapil Kumar is News Editor at Jagbani.