FacebookTwitterg+Mail

B'day Spl: 'ਟੀਪੂ ਸੁਲਤਾਨ' ਹੋਏ 76 ਸਾਲਾਂ ਦੇ, ਦੇਖੋ ਤਸਵੀਰਾਂ

    1/13
03 January, 2017 02:00:35 PM
ਮੁੰਬਈ—ਬਾਲੀਵੁੱਡ ਦੇ ਸਾਬਕਾ ਅਭਿਨੇਤਾ ਸੰਜੇ ਖ਼ਾਨ ਅੱਜ ਆਪਣਾ 76ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 3 ਜਨਵਰੀ, 1941 ਨੂੰ ਹੋਇਆ। ਉਨ੍ਹਾਂ ਨੇ 1963 'ਚ ਆਈ ਫਿਲਮ 'ਹਕੀਕਤ' ਨਾਲ ਆਪਣਾ ਐਕਟਿੰਗ ਦਾ ਸਫਰ ਸ਼ੁਰੂ ਕੀਤਾ ਸੀ। 70 ਦੇ ਦਹਾਕੇ 'ਚ ਫਿਲਮ 'ਏਕ ਫੂਲ ਦੋ ਮਾਲੀ', 'ਨਾਗਿਨ' ਅਤੇ 'ਵਫਾ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਐਕਟਿੰਗ ਕੀਤੀ। ਉਨ੍ਹਾਂ ਨੇ 'ਕਾਲਾ ਧੰਦਾ ਗੋਰੇ ਲੋਕ', 'ਚਾਂਦੀ ਸੋਨਾ, 'ਮਸਤਾਨ ਦਾਦਾ', 'ਉਪਾਸਨਾ', 'ਦਿਲ ਨੇ ਪੁਕਾਰਾ', 'ਦੋਸਤੀ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਜ਼ਰੀਨ ਖਾਨ ਨਾਲ ਵਿਆਹ ਕੀਤਾ। ਉਨ੍ਹਾਂ ਦੀਆਂ 3 ਬੇਟੀਆਂ ਅਤੇ ਇਕ ਬੇਟਾ ਹੈ। ਸੰਜੇ ਨੇ 'ਦਿ ਸਵਾਰਡ ਆਫ ਟੀਪੂ ਸੁਲਤਾਨ' ਟੀ.ਵੀ. ਸੀਰੀਅਲ 'ਚ ਐਕਟਿੰਗ ਕੀਤੀ ਸੀ। ਇਸ ਸੀਰੀਅਲ 'ਚ ਉਨ੍ਹਾਂ ਦਾ ਕਿਰਦਾਰ 'ਟੀਪੂ' ਬੇਹੱਦ ਪ੍ਰਸਿੱਧ ਹੋਇਆ। ਅੱਜ ਤੁਸੀਂ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਕੁਝ ਖਾਸ ਤਸਵੀਰਾਂ ਦੇਖੋਗੇ।

Tags: ਸੰਜੇ ਖ਼ਾਨਜਨਮਦਿਨਟੀਪੂ ਸੁਲਤਾਨSanjay Khan birthday Tipu Sultan