FacebookTwitterg+Mail

ਜਨਮਦਿਨ ਦੇ ਮੌਕੇ ਜਾਣੋ ਭੰਸਾਲੀ ਦੀ ਲਵ ਲਾਈਫ ਬਾਰੇ, ਕਿਉਂ ਨੇ ਅੱਜ ਤੱਕ ਕੁਆਰੇ

sanjay leela bhansali love story
24 February, 2018 01:03:06 PM

ਮੁੰਬਈ(ਬਿਊਰੋ)— ਮਸ਼ਹੂਰ ਨਿਰਦੇਸ਼ਕ, ਨਿਰਮਾਤਾ, ਲੇਖਕ ਤੇ ਮਿਊਜ਼ਿਕ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਅੱਜ 54 ਸਾਲ ਦੇ ਹੋ ਗਏ ਹਨ। 24 ਫਰਵਰੀ 1963 ਨੂੰ ਜਨਮੇ ਭੰਸਾਲੀ ਨੇ ਆਪਣੇ ਕਰੀਅਰ 'ਚ ਇਕ ਤੋਂ ਵੱਧ ਕੇ ਇਕ ਬਿਹਤਰੀਨ ਕੰਮ ਕੀਤੇ ਤੇ ਸੁਪਰਹਿਟ ਫਿਲਮਾਂ ਦਿੱਤੀਆਂ। ਸੰਜੇ ਨੇ ਆਪਣੇ ਨਾਂ ਨਾਲ ਸ਼ੁਰੂ ਤੋਂ ਆਪਣੀ ਮਾਂ ਦਾ ਨਾਂ ਜੋੜਿਆ ਹੋਇਆ ਹੈ। ਅਸਲ 'ਚ ਲੀਲਾ, ਸੰਜੇ ਭੰਸਾਲੀ ਦੀ ਮਾਂ ਦਾ ਨਾਂ ਹੈ। ਉਹ ਆਪਣੀ ਮਾਂ ਦੇ ਬੇਹੱਦ ਕਰੀਬ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਤੋਂ ਲੈ ਕੇ ਲਵ ਲਾਈਫ ਬਾਰੇ ਦੱਸਾਂਗੇ। ਕਰੀਅਰ ਦੀ ਸ਼ੁਰੂਆਤ 'ਚ ਸੰਜੇ ਨੇ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਦੇ ਅਸੀਸਟੈਂਟ ਦੇ ਤੌਰ 'ਤੇ ਕੰਮ ਕੀਤਾ।

Punjabi Bollywood Tadka

ਦੋਹਾਂ ਨੇ ਮਿਲ ਕੇ ਫਿਲਮ 'ਪਰਿੰਦਾ', '1942 ਅ ਲਵ ਸਟੋਰੀ' ਤੇ 'ਕਰੀਬ' ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਪਰ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਲੜਾਈ ਹੋ ਗਈ। ਇਹ ਲੜਾਈ ਇੰਨੀ ਵੱਧ ਗਈ ਕਿ ਸੰਜੇ ਲੀਲਾ ਭੰਸਾਲੀ ਤੇ ਵਿਧੂ ਵਿਨੋਦ ਚੋਪੜਾ ਵੱਖਰੇ ਹੋ ਗਏ। ਵਿਧੂ ਤੋਂ ਵੱਖ ਹੋਣ ਤੋਂ ਬਾਅਦ ਸੰਜੇ ਨੇ ਆਪਣੀ ਪਹਿਲੀ ਫਿਲਮ 'ਖਾਮੋਸ਼ੀ' ਦਾ ਨਿਰਦੇਸ਼ਨ ਕੀਤਾ। ਬਾਕਸ ਆਫਿਸ 'ਤੇ ਇਹ ਫਿਲਮ ਸੁਪਰਹਿੱਟ ਰਹੀ ਸੀ।

Punjabi Bollywood Tadka

ਇਸ ਤੋਂ ਬਾਅਦ ਤੋਂ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸੰਜੇ ਲੀਲਾ ਭੰਸਾਲੀ ਨੇ ਫਿਲਮ 'ਹਮ ਦਿਲ ਦੇ ਚੁਕੇ ਸਨਮ' ਬਣਾਈ। ਇਹ ਫਿਲਮ ਹੁਣ ਤੱਕ ਦੀ ਸਭ ਤੋਂ ਵੱਡੀ ਬਲਾਕਬਸਟਰ ਸੀ। ਇਸ ਤੋਂ ਬਾਅਦ ਸੰਜੇ ਨੇ ਲਗਾਤਾਰ ਕਈ ਲਵ ਸਟੋਰੀਜ਼ ਬਣਾਈਆਂ। ਸੰਜੇ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਪ੍ਰੇਮ ਕਹਾਣੀਆਂ ਇਸ ਲਈ ਬਣਾਉਂਦੇ ਹਨ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ 'ਚ ਕੋਈ ਪਿਆਰ ਨਹੀਂ ਹੈ।

Punjabi Bollywood Tadka

ਸੰਜੇ ਲੀਲਾ ਭੰਸਾਲੀ ਦੀ ਇਹ ਗੱਲ ਬਿਲਕੁੱਲ ਸੱਚ ਹੈ। ਉਨ੍ਹਾਂ ਦੀ ਫਿਲਮੀ ਦੁਨੀਆ ਜਿੰਨੀ ਰੰਗੀਨ ਦਿਖਾਈ ਦਿੰਦੀ ਹੈ, ਉਨ੍ਹਾਂ ਦੀ ਅਸਲ ਜ਼ਿੰਦਗੀ ਉਨੀਂ ਹੀ ਬਲੈਕ ਐਂਡ ਵਾਈਟ ਹੈ। ਸੰਜੇ ਨੇ ਅੱਜ ਤੱਕ ਵਿਆਹ ਨਹੀਂ ਕੀਤਾ। ਸੰਜੇ ਦਾ ਕਹਿਣਾ ਹੈ ਕਿ ਉਨ੍ਹਾਂ ਅਜੇ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਇਕ ਸਮਾਂ ਉਨ੍ਹਾਂ ਦੀ ਜ਼ਿੰਦਗੀ 'ਚ ਅਜਿਹਾ ਵੀ ਆਇਆ ਸੀ, ਜਦੋਂ ਉਨ੍ਹਾਂ ਦੀ ਜ਼ਿੰਦਗੀ 'ਚ ਪਿਆਰ ਨੇ ਦਸਤਕ ਦਿੱਤੀ ਸੀ।

Punjabi Bollywood Tadka

ਅਸਲ 'ਚ ਸੰਜੇ ਲੀਲਾ ਭੰਸਾਲੀ ਜਦੋਂ ਫਿਲਮ 'ਹਮ ਦਿਲ ਦੇ ਚੁਕੇ ਸਨਮ' ਬਣਾ ਰਹੇ ਸਨ ਤਾਂ ਉਨ੍ਹਾਂ ਨੂੰ ਮਸ਼ਹੂਰ ਕੋਰੀਓਗਰਾਫਰ ਵੈਭਵੀ ਮਰਚੈਂਟ ਨਾਲ ਪਿਆਰ ਹੋ ਗਿਆ। ਉਸ ਦੌਰਾਨ ਦੋਵੇਂ ਕਈ ਮੌਕੇ ਇੱਕਠੇ ਦੇਖੇ ਜਾਂਦੇ ਸਨ। ਮੀਡੀਆ 'ਚ ਵੀ ਦੋਹਾਂ ਦੇ ਅਫੇਅਰ ਦੀ ਖੂਬ ਚਰਚਾ ਰਹੀ। ਇੰਨਾ ਹੀ ਨਹੀਂ ਖਬਰਾਂ ਤਾਂ ਇਹ ਵੀ ਸੀ ਕਿ ਦੋਨੇਂ ਜਲਦ ਹੀ ਵਿਆਹ ਕਰ ਲੈਣਗੇ ਪਰ ਦੋਹਾਂ ਨੇ ਕਦੇ ਵੀ ਆਪਣੇ ਪਿਆਰ ਨੂੰ ਖੁੱਲ੍ਹ ਕੇ ਨਹੀਂ ਕਬੂਲਿਆ।

Punjabi Bollywood Tadka

ਸੰਜੇ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੁਕਾ ਕੇ ਰੱਖਦੇ ਹਨ। ਵਿਆਹ ਦੀ ਗੱਲ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਸਾਹਮਣੇ ਆਈ ਸੀ ਪਰ ਜਦੋਂ ਵੈਭਵੀ ਦੀ ਭੈਣ ਤੋਂ ਇਸ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

Punjabi Bollywood Tadka Punjabi Bollywood Tadka


Tags: Vaibhavi MerchantSanjay Leela BhansaliBirthdayVidhu Vinod ChopraHum Dil De Chuke Sanam

Edited By

Chanda Verma

Chanda Verma is News Editor at Jagbani.