FacebookTwitterg+Mail

ਜਦੋ ਢਾਬੇ 'ਤੇ ਕੰਮ ਕਰਦੇ ਇਸ ਅਦਾਕਾਰ ਨੂੰ ਰੋਹਿਤ ਸ਼ੈਟੀ ਨੇ ਬਣਾਇਆ ਹੀਰੋ, ਜਾਣੋ ਇਸ ਦੇ ਪਿੱਛੇ ਦੀ ਪੂਰੀ ਕਹਾਣੀ

    1/6
27 March, 2017 01:29:45 PM

ਮੁੰਬਈ—ਬਾਲੀਵੁੱਡ 'ਚ ਬੇਸ਼ੱਕ ਅੱਜਕੱਲ ਹੀਰੋ ਅਤੇ ਹੀਰੋਇਨ ਦਾ ਰਾਜ ਹੈ, ਪਰ ਅਜਿਹੇ ਵੀ ਕਿਰਦਾਰ ਹਨ, ਜੋ ਹੀਰੋ-ਹੀਰੋਇਨ 'ਤੇ ਵੀ ਭਾਰੀ ਪੈਂਦੇ ਹਨ। ਅਜਿਹੇ ਹੀ ਇਕ ਕਿਰਦਾਰ ਹਨ ਸੰਜੇ ਮਿਸ਼ਰਾ।

ਬਹੁਮੁਖੀ ਪ੍ਰਤਿਭਾ ਦੇ ਮਾਲਿਕ ਸੰਜੇ ਅੱਜ ਦੇ ਨਾਮੀ ਅਦਾਕਾਰਾਂ ਅਤੇ ਕਾਮੇਡੀਅਨ ਕਲਾਕਾਰਾਂ 'ਚੋਂ ਇਕ ਹਨ। ਪਰ ਅਜਿਹਾ ਵੀ ਇਕ ਸਮਾਂ ਸੀ ਜਦੋਂ ਉਹ ਅਕਟਿੰਗ ਛੱਡ ਰਿਸ਼ੀਕੇਸ਼ ਚਲੇ ਗਏ ਸਨ ਅਤੇ ਇਕ ਢਾਬੇ 'ਤੇ ਕੰਮ ਕਰਨ ਲੱਗੇ।
ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋਇਆ ਸੀ। ਸੰਜੇ ਮਿਸ਼ਰਾ ਆਪਣੇ ਪਿਤਾ ਦੇ ਬਹੁਤ ਕਰੀਬ ਸਨ। ਪਿਤਾ ਦੀ ਮੌਤ 'ਤੋਂ ਬਾਅਦ ਸੰਜੇ ਮਿਸ਼ਰਾ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗੇ। ਉਸ ਦਾ ਦਿਲ ਵਾਪਸ ਮੁੰਬਈ ਜਾਣ ਦਾ ਵੀ ਨਹੀਂ ਹੋਇਆ ਅਤੇ ਐਕਟਿੰਗ ਛੱਡ ਦਿੱਤੀ।
ਕੰਮ ਛੱਡ ਕੇ ਸੰਜੇ ਹੋਰ ਜਿਆਦਾ ਇਕੱਲੇ ਪੈ ਗਏ। ਉਹ ਇਕੱਲਾਪਨ ਉਨ੍ਹਾਂ ਨੂੰ ਅੰਦਰੋ ਹੀ ਅੰਦਰੋ ਖਾਈ ਜਾ ਰਿਹਾ ਸੀ ਅਤੇ ਇਕ ਦਿਨ ਅਚਾਨਕ ਹੀ ਮਿਸ਼ਰਾ ਨੇ ਘਰ ਛੱਡ ਦਿੱਤਾ ਅਤੇ ਰਿਸ਼ੀਕੇਸ਼ ਚਲੇ ਗਏ।
ਇੱਥੇ ਸੰਜੇ ਮਿਸ਼ਰਾ ਇਕ ਢਾਬੇ 'ਤੇ ਕੰਮ ਕਰਨ ਲੱਗੇ। ਜਦਤਿ, ਸੰਜੇ ਸੌ ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਹਨ ਪਰ ਇੰਨੀਆਂ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਹ ਸਫਲਤਾਂ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਸੀ। ਸ਼ਾਇਦ ਇਸ ਕਾਰਨ ਢਾਬੇ 'ਤੇ ਵੀ ਸੰਜੇ ਮਿਸ਼ਰਾ ਨੂੰ ਕਿਸੇ ਨੇ ਪਛਾਣਿਆ ਨਹੀਂ। ਜਿਵੇਂ ਹੀ ਦਿਨ ਲੰਘਦੇ ਗਏ ਸੰਜੇ ਢਾਬੇ 'ਤੇ ਸਬਜ਼ੀ ਬਣਾਉਣਾ ਅਤੇ ਆਮਲੇਟ ਬਣਾਉਣ ਦਾ ਕੰਮ ਕਰਨ ਲੱਗੇ।
ਸੰਜੇ ਮਿਸ਼ਰਾ ਆਪਣੀ ਜ਼ਿੰਦਗੀ ਉਸ ਢਾਬੇ 'ਤੇ ਹੀ ਕੰਮ ਕਰਨ 'ਚ ਗੁਜਾਰ ਦਿੰਦੇ ਜੇ ਰੋਹਿਤ ਸ਼ੈਟੀ ਨਾ ਹੁੰਦੇ। ਰੋਹਿਤ ਸ਼ੈਟੀ ਅਤੇ ਸੰਜੇ ਮਿਸ਼ਰਾ ਫਿਲਮ ਸੁਪਰਹਿੱਟ ਫਿਲਮ 'ਗੋਲਮਾਲ' 'ਚ ਕੰਮ ਕਰ ਚੁੱਕੇ ਸਨ। ਸੰਜੇ ਮਿਸ਼ਰਾ ਫਿਲਮਾਂ 'ਚ ਆਉਣ ਲਈ ਤਿਆਰ ਨਹੀਂ ਸੀ ਪਰ ਰੋਹਿਤ ਸ਼ੈਟੀ ਨੇ ਉਨ੍ਹਾਂ ਨੂੰ ਮਨਾਇਆ ਅਤੇ ਫਿਲਮ 'ਚ ਸਾਈਨ ਕੀਤਾ। ਇਸ ਤੋਂ ਬਾਅਦ ਉਨਾਂ ਨੇ ਕਦੀ ਮੁੜ ਕੇ ਨਹੀਂ ਦੇਖਿਆ।
ਸੰਜੇ ਮਿਸ਼ਰਾ ਕੋਲ ਫਿਲਮਾਂ ਦਾ ਢੇਰ ਲੱਗਿਆ ਹੋਇਆ ਅਤੇ ਉਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ। ਸੰਜੇ ਮਿਸ਼ਰਾ ਨੇ 'ਫਸ ਗਏ ਰੇ ਓਬਾਮਾ', 'ਮਿਸ ਟਨਕਪੂਰ ਹਾਜ਼ਿਰ ਹੋ', 'ਪ੍ਰੇਮ ਰਤਨ ਧਨ ਪਾਇਓ', ' ਮੇਰਠੀਆ ਗੈਂਗਸਟਰਜ਼' ਅਤੇ 'ਦਮ ਲਗਾ ਕੇ ਹਾਈਸ਼ਾ' ਵਰਗੀਆਂ ਕਈ ਹਿੱਟ ਫਿਲਮਾਂ ਨਾਲ ਆਪਣੀ ਪਛਾਣ ਬਣਾਈ। ਅੱਜ ਹਰ ਕੋਈ ਸੰਜੇ ਮਿਸ਼ਰਾ ਦਾ ਫੈਨ ਹੈ ਅਤੇ ਉਨ੍ਹਾਂ ਦੀ ਐਕਟਿੰਗ ਦਾ ਦੀਵਾਨਾ ਹੈ।

Tags: Rohit ShettySanjay MishraGolmaalਰੋਹਿਤ ਸ਼ੈਟੀਸੰਜੇ ਮਿਸ਼ਰਾਗੋਲਮਾਲ