FacebookTwitterg+Mail

ਅਸਲ ਜ਼ਿੰਦਗੀ 'ਚ 'MBBS' ਡਾਕਟਰ ਹੈ ਇਹ ਕਾਮੇਡੀਅਨ

    1/10
28 March, 2017 05:41:14 PM

ਮੁੰਬਈ— ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸੰਜੂ ਬਾਬਾ ਦਾ ਰੋਲ ਨਿਭਾਉਣ ਵਾਲੇ ਸੰਕੇਤ ਭੋਸਲੇ ਨੂੰ ਬਹੁਤ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਉਹ ਪੇਸ਼ੇ ਤੋਂ ਇਕ ਡਾਕਟਰ ਹਨ। ਹਾਲ ਹੀ 'ਚ ਇਕ ਇੰਟਰਵਿਊ ਸੰਕੇਤ ਨੇ ਦੱਸਿਆ ਹੈ ਕਿ ਉਹ ਇਕ ਅਜਿਹੇ ਬੈਕ-ਗਰਾਉਂਡ ਨਾਲ ਸੰਬੰਧਿਤ ਹਨ ਜਿੱਥੇ ਜ਼ਿਆਦਾਤਰ ਪਰਿਵਾਰਿਕ ਮੈਬਰ ਡਾਕਟਰ ਹਨ। ਹਾਲਾਂ ਕਿ ਉਨ੍ਹਾਂ ਦੇ ਪਿਤਾ ਜੀ ਸਿਵੀਲ ਇੰਨਜੀਨਅਰ ਅਤੇ ਮਾਤਾ ਜੀ ਦਾ ਆਪਣਾ ਖੁਦ ਦਾ ਇਕ ਬਿਜਨੈਸ ਹੈ। ਸੰਕੇਤ ਦਾ ਕਹਿਣਾ ਹੈ ਕਿ ਮੇਰੀ ਛੋਟੀ ਭੈਣ ਵੀ ਡਾਕਟਰ ਹੈ। ਮੈਂ ਪੁਨੇ 'ਚ ਸਥਿਤ ਸਾਂਗਲੀ ਤੋਂ ਐੱਮ. ਬੀ. ਬੀ. ਐੱਸ. ਕੀਤੀ ਸੀ ਅਤੇ ਡਰਮੋਟੋਲਾਰਜੀ ਦੀ ਪ੍ਰੈਕਟਿਸ ਕਰ ਰਿਹਾ ਹਾਂ। ਮੈਂ ਹਮੇਸ਼ਾ ਤੋਂ ਹੀ ਅਦਾਕਾਰੀ ਕਰਨਾ ਚਾਹੁੰਦਾ ਸੀ। ਬਚਪਨ 'ਚ ਮੈਂ ਕਈ ਫੈਂਸੀ ਡਰੈਸ ਕੰਪੀਟੀਸ਼ਨ 'ਚ ਹਿੱਸਾ ਲੈਂਦਾ ਹੁੰਦਾ ਸੀ ਅਤੇ ਮੈਂ ਕਈ ਇਨਾਮ ਵੀ ਜਿੱਤੇ ਹਨ। ਮੈਂ ਲੋਕਾਂ ਨੂੰ ਹਸਾਉਂਦਾ ਸੀ ਅਤੇ ਲੋਕਾਂ ਦਾ ਜੋ ਰਿਐਕਸ਼ਨ ਆਉਂਦਾ ਸੀ ਉਸ ਨੇ ਮੈਨੂੰ ਕਾਮੇਡੀਅਨ ਬਣਨ ਲਈ ਪ੍ਰੇਰਿਤ ਕੀਤਾ ਸੀ। ਮੈਨੂੰ ਅਜਿਹਾ ਮਹਿਸੂਸ ਹੁੰਦਾ ਸੀ ਕਿ ਹੱਸਨਾ ਸਭ ਦੀ ਸਿਹਤ ਲਈ ਜਰੂਰੀ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਸੰਕੇਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੀਰੀਅਲ 'ਅਸਲੀ ਨੰਬਰ 1' ਤੋਂ ਕੀਤੀ ਸੀ ਪਰ ਉਨ੍ਹਾਂ ਨੂੰ 2012 'ਚ ਆਏ ਕਾਮੇਡੀ ਸ਼ੋਅ 'ਲਾਫ ਇੰਡੀਆ ਲਾਫ' ਤੋਂ ਹੀ ਲੋਕਾਂ 'ਚ ਜਾਣਿਆ ਜਾਣ ਲੱਗਾ। ਇਸ ਤੋਂ ਇਲਾਵਾ ਉਨ੍ਹਾਂ 'ਗੈਂਗਸ ਆਫ ਹਸੀਪੂਰ' ਅਤੇ 'ਕਾਮੇਡੀ ਦਾ ਰਾਕੇਟ' 'ਚ ਵੀ ਕੰਮ ਕੀਤਾ ਹੈ ਪਰ ਉਨ੍ਹਾਂ ਦੀ ਅਦਾਕਾਰੀ ਨੂੰ ਕਪਿਲ ਸ਼ਰਮਾ ਦੇ ਸ਼ੋਅ ਤੋਂ ਪਸ਼ੰਸਕਾਂ ਵੱਲੋ ਜ਼ਿਆਦਾ ਪਿਆਰ ਮਿਲ ਰਿਹਾ ਹੈ।


Tags: Sanket Bhosale The Kapil Sharma Show MBBS Gangs of Haseepur Doctor ਦਿ ਕਪਿਲ ਸ਼ਰਮਾ ਸ਼ੋਅ ਸੰਕੇਤ ਭੋਸਲੇ ਸੰਜੂ ਬਾਬਾ