FacebookTwitterg+Mail

ਸਪਨਾ ਭਾਵਨਾਨੀ ਨੇ ਸਲਮਾਨ ਨੂੰ ਕੱਢੀਆਂ ਗਾਲ੍ਹਾਂ, ਪਹਿਲਾਂ ਕਿਹਾ ਬਾਂਦਰ, ਫਿਰ...

sapna bhavnani statements on salman
25 August, 2016 07:33:13 AM
ਮੁੰਬਈ— ਬਾਲੀਵੁੱਡ ਵਿਚ ਅਕਸਰ ਵਿਵਾਦਾਂ ਵਿਚ ਰਹਿਣ ਵਾਲੇ ਸਲਮਾਨ ਨੂੰ ਹੁਣ ਕਿਸੇ ਹੋਰ ਦੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਹੈ। ਰੇਪ 'ਤੇ ਕੁਮੈਂਟ, ਅਰੀਜੀਤ ਨਾਲ ਤੂੰ-ਤੂੰ, ਮੈਂ-ਮੈਂ ਅਤੇ ਅਦਾਕਾਰ ਆਕਾਸ਼ਦੀਪ ਸਹਿਗਲ ਨਾਲ ਵਿਵਾਦ ਹਾਲੇ ਸੁਲਝਿਆ ਹੀ ਸੀ ਕਿ ਸਲਮਾਨ 'ਤੇ ਸਪਨਾ ਭਾਵਨਾਨੀ ਨੇ ਇਕ ਤੋਂ ਬਾਅਦ ਇਕ ਤਿੱਖੇ ਵਾਰ ਕਰ ਦਿੱਤੇ।
ਸਪਨਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਸਨੂੰ ਸਲਮਾਨ ਤੋਂ ਆਪਣੀ ਜਾਨ ਦਾ ਖਤਰਾ ਹੈ। ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਜਦੋਂ ਸਪਨਾ ਤੋਂ ਬਿੱਗ ਬੌਸ ਦੇ ਘਰ ਵਿਚ ਰਹਿਣ ਦਾ ਤਜਰਬਾ ਪੁੱਛਿਆ ਗਿਆ ਤਾਂ ਉਸਨੇ ਸਲਮਾਨ ਨੂੰ ਗੰਦੀਆਂ ਗਾਲਾਂ ਕੱਢੀਆਂ। ਉਸਨੇ ਕਿਹਾ ਕਿ ਇਸ ਸ਼ੋਅ ਨੂੰ ਹੋਸਟ ਕਰਨ ਵਾਲਾ ਸੂਰ ਹੈ, ਜੋ ਲੋਕਾਂ ਦੀ ਬੇਇੱਜ਼ਤੀ ਕਰਦਾ ਹੈ। ਲੋਕ ਇਹ ਸਭ ਬਹੁਤ ਪਸੰਦ ਕਰਦੇ ਹਨ। ਹੇਅਰ ਸਟਾਈਲਿਸਟ ਸਪਨਾ ਨੇ ਕਿਹਾ ਕਿ ਸਲਮਾਨ ਫਿਲਮਾਂ ਵਿਚ ਬਾਂਦਰਾਂ ਵਾਂਗ ਨੱਚਦੇ ਹਨ। ਉਸਨੇ ਬਿੱਗ ਬੌਸ ਨੂੰ ਘਟੀਆ ਸ਼ੋਅ ਦੱਸਿਆ।

Tags: ਸਪਨਾਵਿਵਾਦਸਲਮਾਨSapnastatementsSalman