FacebookTwitterg+Mail

ਸਲਵਾਰ-ਕੁੜਤੇ 'ਚ ਦਿਖਣ ਵਾਲੀ ਸਪਨਾ ਚੌਧਰੀ ਨੇ ਘਟਾਇਆ ਭਾਰ, ਹੌਟ ਲੁੱਕ 'ਚ ਪਛਾਣਨਾ ਹੋਇਆ ਔਖਾ

sapna choudhary
24 May, 2018 05:02:37 PM

ਮੁੰਬਈ(ਬਿਊਰੋ)— ਹਰਿਆਣਾ ਦੀ ਡਾਂਸਰ ਸੈਂਸੇਸ਼ਨ ਸਪਨਾ ਚੌਧਰੀ 'ਬਿੱਗ ਬੌਸ' ਤੋਂ ਨਿਕਲਣ ਤੋਂ ਬਾਅਦ ਵੀ ਲਗਾਤਾਰ ਸੁਰਖੀਆਂ 'ਚ ਛਾਈ ਹੋਈ ਹੈ। ਸਪਨਾ ਦੇ ਗੀਤ ਹੁਣ ਫਿਲਮਾਂ 'ਚ ਵੀ ਸੁਣਾਈ ਦੇ ਰਹੇ ਹਨ ਪਰ ਇੰਨੀ ਦਿਨੀਂ ਸਪਨਾ ਚੌਧਰੀ ਦਾ ਗਲੈਮਰਸ ਲੁੱਕ ਇੰਟਰਨੈੱਟ ਵਾਇਰਲ ਹੋ ਰਿਹਾ ਹੈ।
Punjabi Bollywood Tadka
ਸਪਨਾ ਦਾ ਮੇਕਓਵਰ ਦੇਖ ਕੇ ਉਸ ਨੂੰ ਪਛਾਣਨਾ ਥੋੜ੍ਹਾ ਮੁਸ਼ਕਿਲ ਹੈ। ਸਪਨਾ ਚੌਧਰੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਪਨਾ ਦੇਸੀ ਲੁੱਕ ਛੱਡ ਗਲੈਮਰਸ ਅੰਦਾਜ਼ 'ਚ ਦਿਖਾਈ ਦੇ ਰਹੀ ਹੈ। ਸਪਨਾ ਦਾ ਇਹ ਬਦਲਿਆ ਲੁੱਕ ਫੈਨਜ਼ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ।
Punjabi Bollywood Tadka
ਅਕਸਰ ਹੀ ਸਲਵਾਰ ਕੁੜਤੇ 'ਚ ਨਜ਼ਰ ਆਉਣ ਵਾਲੀ ਸਪਨਾ ਚੌਧਰੀ ਨੇ ਨਵੀਆਂ ਤਸਵੀਰਾਂ 'ਚ ਮੈਕਸੀ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। ਸਪਨਾ ਚੌਧਰੀ ਹਾਲ ਹੀ 'ਚ ਕਈ ਬਾਲੀਵੁੱਡ ਫਿਲਮਾਂ 'ਚ ਪਰਫਾਰਮੈਂਸ ਦਿੰਦੇ ਦਿਖੀ ਸੀ।
Punjabi Bollywood Tadka
ਪਿਛਲੇ ਦਿਨੀਂ ਸਪਨਾ ਚੌਧਰੀ ਨੇ ਅਰਸ਼ੀ ਖਾਨ ਤੇ ਰਾਖੀ ਸਾਵੰਤ ਨਾਲ ਬਨਾਰਸ 'ਚ ਸਪਾ ਨੇਤਾ ਡਾਕਟਰ ਬਹਾਦੁਰ ਸਿੰਘ ਯਾਦਵ ਦੇ ਬੇਟੇ ਦੇ ਵਿਆਹ ਸਮਾਰੋਹ 'ਚ ਹਿੱਸਾ ਲਿਆ ਸੀ। ਇੰਨੀ ਦਿਨੀਂ ਸਪਨਾ ਚੌਧਰੀ ਪਹਿਲਾਂ ਤੋਂ ਜ਼ਿਆਦਾ ਫਿੱਟ ਤੇ ਗਲੈਮਰਸ ਨਜ਼ਰ ਆ ਰਹੀ ਹੈ।
Punjabi Bollywood Tadka
ਸਪਨਾ ਚੌਧਰੀ ਨੇ ਆਪਣਾ ਵਜ਼ਨ ਵੀ ਘੱਟ ਕਰ ਲਿਆ ਹੈ। ਦੱਸ ਦੇਈਏ ਕਿ ਸਪਨਾ ਚੌਧਰੀ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਨਜ਼ਰ ਆਈ ਸੀ। ਸਪਨਾ ਦੀ ਫੈਨ ਫਾਲੋਇੰਗ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਈ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sapna ChoudharyInstagramHot LookDancerBigg Boss 11Tv Celebrity

Edited By

Sunita

Sunita is News Editor at Jagbani.