FacebookTwitterg+Mail

ਦੇਖੋ 'ਕੈਰੀ ਆਨ ਜੱਟਾ 2' ਫਿਲਮ ਬਾਰੇ ਕੀ ਬੋਲ ਰਹੀ ਹੈ ਸਪਨਾ ਚੌਧਰੀ (ਵੀਡੀਓ)

sapna choudhary carry on jatta 2
27 May, 2018 03:12:55 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਕੈਰੀ ਆਨ ਜੱਟਾ 2' ਇਸ ਸ਼ੁੱਕਰਵਾਰ ਯਾਨੀ ਕਿ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਥੇ ਇਸ ਫਿਲਮ ਦੀ ਉਡੀਕ ਪੰਜਾਬ 'ਚ ਸ਼ਿੱਦਤ ਨਾਲ ਕੀਤੀ ਜਾ ਰਹੀ ਹੈ, ਉਥੇ ਹਰਿਆਣਾ ਵਾਲੇ ਵੀ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਹ ਅਸੀਂ ਨਹੀਂ, ਸਗੋਂ ਹਰਿਆਣਵੀ ਡÎਾਂਸਰ ਸਪਨਾ ਚੌਧਰੀ ਆਖ ਰਹੀ ਹੈ। ਸਪਨਾ ਚੌਧਰੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ 'ਕੈਰੀ ਆਨ ਜੱਟਾ 2' ਦੀ ਸਾਰੀ ਟੀਮ ਨੂੰ ਵਧਾਈ ਦਿੰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸਪਨਾ ਨੇ ਕਿਹਾ ਕਿ ਉਸ ਦੇ ਨਾਲ-ਨਾਲ ਹਰਿਆਣਾ ਵਾਲੇ ਵੀ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਰਹੇ ਹਨ। ਇਹ ਵੀਡੀਓ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਹੈ।

ਦੱਸਣਯੋਗ ਹੈ ਕਿ 'ਕੈਰੀ ਆਨ ਜੱਟਾ 2' ਫਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। 'ਕੈਰੀ ਆਨ ਜੱਟਾ 2' ਸਾਲ 2012 'ਚ ਆਈ ਸੁਪਰਹਿੱਟ ਪੰਜਾਬੀ ਕਾਮੇਡੀ ਫਿਲਮ 'ਕੈਰੀ ਆਨ ਜੱਟਾ' ਦਾ ਸੀਕੁਅਲ ਹੈ। ਇਸ ਫਿਲਮ ਨੇ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਸਫਲਤਾ ਦੇ ਝੰਡੇ ਗੱਡੇ ਸਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ 'ਕੈਰੀ ਆਨ ਜੱਟਾ 2' ਮੁੜ ਇਤਿਹਾਸ ਦੁਹਰਾਏਗੀ।


Tags: Sapna Choudhary Carry On Jatta 2 Gippy Grewal Sonam Bajwa Binnu Dhillon

Edited By

Rahul Singh

Rahul Singh is News Editor at Jagbani.