FacebookTwitterg+Mail

ਮਲਾਇਕਾ ਨਾਲ ਵਰਕਆਊਟ ਦੌਰਾਨ ਮਸਤੀ ਕਰਦੀ ਨਜ਼ਰ ਆਈ ਸੈਫ ਦੀ ਬੇਟੀ

sara ali khan
29 May, 2017 08:26:58 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਸਾਰਾ ਇਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਪਾਰਟੀਆਂ 'ਚ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਵੀ ਕਰਨ ਜੌਹਰ ਦੀ ਬਰਥਡੇ ਪਾਰਟੀ 'ਤੇ ਨਜ਼ਰ ਆਈ ਸੀ। ਇਸ ਮੌਕੇ ਉਹ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਤੇ ਬੇਟ ਆਰਯਨ ਨਾਲ ਇਕ ਤਸਵੀਰ 'ਚ ਨਜ਼ਰ ਆਈ ਸੀ। ਹਾਲ ਹੀ 'ਚ ਉਨ੍ਹਾਂ ਦੀ ਵਰਕਆਊਟ ਦੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਤਸਵੀਰ 'ਚ ਉਨ੍ਹਾਂ ਨਾਲ ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਖਾਨ ਨਜ਼ਰ ਆ ਰਹੀ ਹੈ। ਬੀਤੇ ਦਿਨ ਵੀ ਉਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਸੀ ਜਿਸ 'ਚ ਬਾਲੀਵੁੱਡ ਅਭਿਨੇਤਰੀ ਨਿਮਰਤ ਕੌਰ ਨਾਨ ਵਰਕਆਊਟ ਕਰ ਰਹੀ ਸੀ।
ਜ਼ਿਕਰਯੋਗ ਹੈ ਕਿ ਅਰਬਾਜ਼ ਖਾਨ ਨਾਲ ਤਲਾਕ ਤੋਂ ਬਾਅਦ ਮਲਾਇਕ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਹੈ। ਬੀਤੇ ਦਿਨ ਵੀ ਸੈਲੂਨ ਬਾਹਰ ਆਪਣੇ ਹੌਟ ਅੰਦਾਜ਼ 'ਚ ਸਪਾਟ ਕੀਤੀ ਗਈ ਸੀ। ਹਾਲ ਹੀ 'ਚ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਮਲਾਇਕ, ਸਾਰਾ ਅਲੀ ਖਾਨ ਨਾਲ ਵਰਕਆਊਟ ਦੌਰਾਨ ਮਸਤੀ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, '3 monkeys jus hanging…..don’t ask me why,but we had fun.ones name #saraalikhan …..the other @namratapurohit'


Tags: Sara Ali Khan Malaika Arora Celebrity Workout Nimrat Kaur ਸਾਰਾ ਅਲੀ ਖਾਨ ਮਲਾਇਕਾ ਅਰੋੜਾ