FacebookTwitterg+Mail

ਸੈਫ ਅਲੀ ਖਾਨ ਦੀ ਬੇਟੀ ਨੇ ਜਦੋਂ ਵਿਆਹ 'ਚ ਦਿੱਤੀ ਪਰਫਾਰਮੈਂਸ, ਤਾਂ ਦੇਖਦੇ ਰਹਿ ਗਏ ਸਾਰੇ

sara ali khan amrita singh and saif ali khan
22 April, 2018 12:37:15 PM

ਨਵੀਂ ਦਿੱਲੀ(ਬਿਊਰੋ)— ਸੈਫ ਅਲੀ ਖਾਨ ਤੇ ਉਨ੍ਹਾਂ ਦੀ ਸਾਬਕਾ ਪਤਨੀ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ (24) ਦੀ ਗਿਣਤੀ ਬਾਲੀਵੁੱਡ ਦੇ ਮੋਸਟ ਸਟਾਈਲਿਸ਼ ਤੇ ਮਸ਼ਹੂਰ ਸਟਾਰ ਕਿੱਡਜ਼ 'ਚ ਹੁੰਦੀ ਹੈ। ਸਾਰਾ ਅਲੀ ਖਾਨ ਜਲਦ ਹੀ ਫਿਲਮ 'ਕੇਦਾਰਨਾਥ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜੋ ਕਿ ਸਾਲ ਦੇ ਅੰਤ ਤੱਕ ਰਿਲੀਜ਼ ,ਹੋ ਜਾਵੇਗੀ। ਫੈਨਜ਼ ਨੂੰ ਸਾਰਾ ਨੂੰ ਵੱਡੀ ਸਕ੍ਰੀਨ 'ਤੇ ਦੇਖਣ ਲਈ ਕਾਫੀ ਇੰਤਜ਼ਾਰ ਕਰਨਾ ਪਵੇਗਾ ਪਰ ਜਦੋਂ ਤੁਸੀਂ ਸਾਰਾ ਨੂੰ ਵੱਡੀ ਸਕ੍ਰੀਨ 'ਤੇ ਦੇਖੋਗੇ ਤਾਂ ਉਸ ਦੀ ਅਦਾਵਾਂ 'ਤੇ ਕਾਇਲ ਹੋ ਜਾਵੋਗੇ। ਸ਼ਨੀਵਾਰ ਰਾਤ ਸਾਰਾ ਅਲੀ ਖਾਨ ਇਕ ਵੈਡਿੰਗ ਰਿਸੇਪਸ਼ਨ 'ਚ ਪੁੱਜੀ, ਜਿਥੇ ਉਸ ਨੇ 'ਸਾਤ ਸਮੁੰਦਰ ਪਾਰ...' ਗੀਤ 'ਤੇ ਖੂਬ ਡਾਂਸ ਕੀਤਾ। ਉਸ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਇਸ ਦੌਰਾਨ ਸਾਰਾ ਅਲੀ ਖਾਨ ਨੇ ਚਿੱਟੇ ਰੰਗ ਦੀ ਸਾੜ੍ਹੀ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਦੇ ਆਪਣੇ ਠੁਮਕਿਆਂ ਨਾਲ ਮੌਜ਼ੂਦਾਂ ਲੋਕਾਂ ਦਾ ਕਾਫੀ ਮਨੋਰੰਜਨ ਕੀਤਾ।

 

A post shared by Namrata Zakaria (@namratazakaria) on

ਦੱਸਣਯੋਗ ਹੈ ਕਿ ਸਾਰਾ ਆਪਣੇ ਕਰੀਅਰ ਦੀ ਸ਼ੁਰੂਆਤ ਅਭਿਸ਼ੇਕ ਕਪੂਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਕੇਦਾਰਨਾਥ' ਨਾਲ ਕਰਨ ਜਾ ਰਹੀ ਹੈ। ਫਿਲਮ 'ਚ ਉਸ ਦੀ ਜੋੜੀ ਸੁਸ਼ਾਂਤ ਸਿੰਘ ਰਾਜਪੂਤ ਨਾਲ ਕਾਫੀ ਖੂਬਸੂਰਤ ਲੱਗੇਗੀ। ਇਸ ਤੋਂ ਇਲਾਵਾ ਉਹ ਰਣਵੀਰ ਸਿੰਘ ਨਾਲ ਫਿਲਮ 'ਸਿੰਬਾ' 'ਚ ਵੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।


Tags: Sara Ali KhanAmrita SinghSaif Ali KhanSaat Samundar PaarRohit ShettySimba Ranveer SinghWedding Reception

Edited By

Sunita

Sunita is News Editor at Jagbani.