FacebookTwitterg+Mail

ਸੈਫ ਤੋਂ ਨਜ਼ਰਾਂ ਬਚਾਅ ਰਿਹੈ ਮਸ਼ਹੂਰ ਨਿਰਦੇਸ਼ਕ, ਧੀ ਸਾਰਾ ਦਾ ਹੈ ਇਸ ਨਾਲ ਸੰਬੰਧ

sara ali khan and saif ali khan
20 February, 2018 12:02:47 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਫਿਲਮ 'ਕੇਦਾਰਨਾਥ' ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ ਪਰ ਫਿਲਮ ਪ੍ਰੋਡਿਊਸਰ ਤੇ ਨਿਰਮਾਤਾ 'ਚ ਚੱਲ ਰਹੀ ਕਲੇਸ਼ ਦੀ ਵਜ੍ਹਾ ਨਾਲ ਫਿਲਮ 'ਤੇ ਰੋਕ ਲੱਗ ਚੁੱਕੀ ਹੈ। ਅਜਿਹੇ 'ਚ ਫਿਲਮ ਦੇ ਡਾਇਰੈਕਟਰ ਅਭਿਸ਼ੇਕ ਕਪੂਰ ਸੈਫ ਤੋਂ ਨਜ਼ਰਾਂ ਚੁਰਾ ਰਹੇ ਹਨ।

Punjabi Bollywood Tadkaਕਾਫੀ ਮੁਸ਼ਕਿਲਾਂ ਤੋਂ ਬਾਅਦ ਸਾਰਾ ਨੂੰ ਮਿਲੀ ਇਕ ਫਿਲਮ ਵੀ ਵਿਵਾਦਾਂ 'ਚ ਜਾ ਫਸੀ ਹੈ। ਕਲੇਸ਼ ਦਾ ਕਾਰਨ ਕੋਈ ਹੋਰ ਨਹੀਂ ਫਿਲਮ ਦੀ ਪੂਰੀ ਟੀਮ ਹੈ। ਵਿਵਾਦ ਇੰਨਾ ਜ਼ਿਆਦਾ ਵਧ ਗਿਆ ਕਿ ਫਿਲਮ ਦੀ ਸ਼ੂਟਿੰਗ ਤੱਕ ਰੋਕਣੀ ਪੈ ਗਈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਨਰਾਜ਼ਗੀ ਦੀ ਸ਼ੁਰੂਆਤ ਉਸ ਸਮੇਂ ਹੋਈ ਸੀ ਜਦੋਂ ਅਭਿਸ਼ੇਕ ਕਪੂਰ ਨੇ ਸੋਸ਼ਲ ਮੀਡੀਆ 'ਤੇ 'ਕੇਦਾਰਨਾਥ' ਫਿਲਮ ਦੀ ਰਿਲੀਜ਼ਿੰਗ ਡੇਟ 21 ਦਸੰਬਰ ਘੋਸ਼ਿਤ ਕੀਤੀ ਸੀ।
Punjabi Bollywood Tadka

ਪ੍ਰੋਡਕਸ਼ਨ ਹਾਊਸ 'KriArj Entertainment' ਅਭਿਸ਼ੇਕ ਕਪੂਰ ਦੇ ਇਸ ਅਨਾਊਂਸਮੈਂਟ ਤੋਂ ਖੁਸ਼ ਨਹੀਂ ਸਨ। ਪ੍ਰੋਡਿਊਸਰਸ ਚਾਹੁੰਦੇ ਸਨ ਕਿ ਇਸ ਫਿਲਮ ਨਾਲ ਜੁੜੇ ਕਿਸੇ ਵੀ ਫੈਸਲੇ 'ਚ ਸਾਰਿਆਂ ਦੀ ਸਹਿਮਤੀ ਹੋਵੇ ਪਰ ਅਜਿਹਾ ਨਾ ਹੋਣ 'ਤੇ ਉਸ ਨੇ ਫਿਲਹਾਲ ਫਿਲਮ ਦੀ ਸ਼ੂਟਿੰਗ ਅੱਧ 'ਚ ਹੀ ਰੋਕਣ ਦਾ ਫੈਸਲਾ ਲਿਆ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸੇ ਵੀ ਗੱਲ ਨੂੰ ਲਿਖਿਤ ਤੌਰ 'ਤੇ ਸਾਫ ਨਹੀਂ ਹੋਵੇਗੀ ਉਦੋਂ ਤੱਕ ਫਿਲਮ ਦੀ ਸ਼ੂਟਿੰਗ ਨਹੀਂ ਹੋਵੇਗੀ।
Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਕੇਦਾਰਨਾਥ' ਲਵ ਸਟੋਰੀ 'ਤੇ ਆਧਾਰਿਤ ਫਿਲਮ ਹੈ। ਇਸ ਫਿਲਮ ਨਾਲ ਸਾਰਾ ਅਲੀ ਖਾਨ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ, ਜਿਸ 'ਚ ਉਸ ਨਾਲ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ 'ਕੇਦਾਰਨਾਥ' 'ਚ 2013 'ਚ ਆਏ ਹੜ੍ਹ 'ਤੇ ਆਧਾਰਿਤ ਹੋਵੇ ਪਰ ਇਹ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਦੇ ਵਿਵਾਦ 'ਚ ਉਲਝ ਗਈ। ਮਾਮਲਾ ਇੰਨਾ ਵਧ ਗਿਆ ਕਿ ਡਾਇਰੈਕਟਰਾਂ ਨੇ ਕੋਰਟ ਦਾ ਦਰਵਾਜਾ ਖੜਕਾਇਆ ਹੈ।


Tags: Sara Ali KhanSaif Ali KhanKedarnathKriArj EntertainmentBalaji MotionAbhishek KapoorAmrita Singh

Edited By

Sunita

Sunita is News Editor at Jagbani.