FacebookTwitterg+Mail

Father's Day : ਤੈਮੂਰ ਦੀਆਂ ਸ਼ਰਾਰਤਾਂ ਤੇ ਸਾਰਾ ਦੇ ਡੈਬਿਊ ਨੂੰ ਲੈ ਕੇ ਪਿਤਾ ਸੈਫ ਨੇ ਖੋਲ੍ਹੇ ਕਈ ਰਾਜ਼

sara ali khan and taimur
17 June, 2018 10:45:55 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਇੰਨੀ ਦਿਨੀਂ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਚ ਰੁੱਝੇ ਹੋਏ ਹਨ ਪਰ ਆਪਣੇ ਬਿਜ਼ੀ ਸ਼ੈਡਿਊਲ ਦੌਰਾਨ ਵੀ ਸੈਫ ਅਲੀ ਖਾਨ ਆਪਣੇ ਤਿੰਨਾਂ ਬੱਚਿਆਂ ਦਾ ਪੂਰਾ ਧਿਆਨ ਰੱਖਦੇ ਹਨ। ਡੀ. ਐੱਨ. ਏ. ਨੂੰ ਦਿੱਤੇ ਇੰਟਰਵਿਊ ਦੌਰਾਨ ਸੈਫ ਅਲੀ ਖਾਨ ਨੇ ਤੈਮੂਰ ਦੀਆਂ ਸ਼ਰਾਰਤਾਂ, ਸਾਰਾ ਦੇ ਫਿਲਮੀ ਕਰੀਅਰ ਤੇ ਅਬ੍ਰਾਹਿਮ ਬਾਰੇ ਗੱਲਬਾਤ ਕੀਤੀ।
Punjabi Bollywood Tadka
ਸੈਫ ਅਲੀ ਖਾਨ ਨੇ ਦੱਸਿਆ ਕਿ, ''ਮੇਰੇ ਦਫਤਰ 'ਚ ਤੈਮੂਰ ਲਈ ਸਪੈਸ਼ਨਲ ਕਾਰਨਰ ਬਣਾਇਆ ਗਿਆ ਹੈ। ਇਥੇ ਉਹ ਮੈਨੂੰ ਸ਼ਾਮ ਨੂੰ ਮਿਲਣ ਆਉਂਦਾ ਹੈ। ਉਸ ਨੂੰ ਰਾਤ 'ਚ ਚੰਦ ਦੇਖ ਸੋਣਾ ਬਹੁਤ ਪਸੰਦ ਹੈ। ਜਦੋਂ ਅਸੀਂ ਯੋਗਾ ਕਰਦੇ ਹਾਂ ਤਾਂ ਤੈਮੂਰ ਸਾਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਇਹ ਫਨੀ ਅਕਟੀਵਿਟੀ ਕਾਫੀ ਮਜ਼ੇਦਾਰ ਹੁੰਦੀ ਹੈ। ਸੈਫ ਅਲੀ ਖਾਨ ਨੇ ਦੱਸਿਆ ਕਿ ਤੈਮੂਰ ਦਾ ਸ਼ੈਡਿਊਲ ਤਾਂ ਸਭ ਤੋਂ ਬਿਜ਼ੀ ਹੈ।
Punjabi Bollywood Tadka
ਉਹ ਸਵੇਰੇ ਸਕੂਲ ਜਾਣ ਤੇ ਆਉਣ ਤੋਂ ਬਾਅਦ ਸ਼ਾਮ ਨੂੰ ਆਪਣੇ ਦੋਸਤਾਂ ਨੂੰ ਮਿਲਣ ਜਾਂਦਾ ਹੈ।'' ਸੈਫ ਅਲੀ ਖਾਨ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਾਰੇ ਸੈਫ ਨੇ ਕਿਹਾ, ''ਜਦੋਂ ਪਤਾ ਲੱਗਾ ਕਿ ਸਾਰਾ ਅਲੀ ਖਾਨ ਇੰਡਸਟਰੀ 'ਚ ਆਉਣਾ ਚਾਹੁੰਦੀ ਹੈ ਤਾਂ ਮੈਂ ਕਾਪੀ ਹੈਰਾਨ ਹੋਇਆ ਸੀ ਪਰ ਉਸ ਬਾਰੇ ਇੰਨਾ ਜ਼ਰੂਰ ਕਹਾਂਗਾ ਕਿ ਉਹ ਬਹੁਤ ਹਾਰਡਵਰਕ ਕਰਦੀ ਹੈ।
Punjabi Bollywood Tadka
ਮੈਂ ਉਸ ਦਾ ਪਿਤਾ ਤੇ ਦੋਸਤ ਦੋਵੇਂ ਹੀ ਹਾਂ।'' ਆਪਣੇ ਬੇਟੇ ਅਬ੍ਰਾਹਿਮ ਬਾਰੇ ਸੈਫ ਨੇ ਕਿਹਾ, ''ਉਹ ਅਜੇ ਵੀ ਆਪਣੀ ਪੜਾਈ ਕਰ ਰਿਹਾ ਹੈ। ਮੈਂ ਸਾਰਾ ਵਾਂਗ ਹੀ ਉਸ ਨੂੰ ਵੀ ਇਹ ਸਲਾਹ ਦਿੰਦਾ ਹਾਂ ਕਿ ਜੋ ਵੀ ਕਰੋ ਦਿਲ ਨਾਲ ਕਰੋ। ਹਾਰਡਵਰਕ ਬਹੁਤ ਜ਼ਰੂਰੀ ਹੈ।''
Punjabi Bollywood Tadka
ਤੈਮੂਰ ਅਲੀ ਖਾਨ ਨਾਲ ਸਮਾਂ ਬਿਤਾਉਣ ਦੇ ਜਵਾਬ 'ਚ ਸੈਫ ਅਲੀ ਖਾਨ ਨੇ ਕਿਹਾ, ''ਮੈਂ ਸਾਰਾ ਨਾਲ ਸਭ ਤੋਂ ਜ਼ਿਆਦਾ ਸਮਾਂ ਬਿਤਾਇਆ ਹੈ। ਇਸ ਦੀ ਵਜ੍ਹਾ ਮੇਰਾ ਕਰੀਅਰ ਵੀ ਰਿਹਾ ਹੈ ਕਿਉਂਕਿ ਜਦੋਂ ਸਾਰਾ ਹੋਈ ਸੀ ਤਾਂ ਮੇਰਾ ਕਰੀਅਰ ਚੰਗਾ ਨਹੀਂ ਸੀ ਤੇ ਮੈਂ ਹਮੇਸ਼ਾ ਵਿਹਲਾ ਹੀ ਹੁੰਦਾ ਸੀ।
Punjabi Bollywood Tadka
ਉਥੇ ਹੀ ਅੱਜ ਮੈਂ ਤੈਮੂਰ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕਰਦਾ ਹਾਂ।'' ਤੈਮੂਰ ਦੀ ਪ੍ਰਸਿੱਧੀ 'ਤੇ ਸੈਫ ਦਾ ਮੰਨਣਾ ਹੈ, ਤੈਮੂਰ ਨੂੰ ਸਾਰੇ ਬਹੁਤ ਪਿਆਰ ਕਰਦੇ ਹਨ। ਬਸ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹ ਇਕ ਨਾਰਮਲ (ਆਮ) ਜ਼ਿੰਦਗੀ ਜਿਵੇ।
Punjabi Bollywood Tadka


Tags: Saif Ali KhanIbrahim Ali Khan PataudiTaimur Ali KhanInstagramKareena KapoorSara Ali Khan

Edited By

Sunita

Sunita is News Editor at Jagbani.