FacebookTwitterg+Mail

ਇਹ ਪਾਕਿਸਤਾਨ ਅਦਾਕਾਰਾ ਬਿਜ਼ਨੈੱਸਮੈਨ ਨੂੰ ਕਰ ਰਹੀ ਹੈ ਡੇਟ, ਪੈਸਿਆਂ ਲਈ ਕਰਵਾ ਚੁੱਕੀ ਹੈ ਵਿਆਹ

sara khan
16 September, 2017 04:50:13 PM

ਮੁੰਬਈ— ਟੀ. ਵੀ. ਅਦਾਕਾਰਾ ਸਾਰਾ ਖਾਨ ਸਿੰਗਲ ਨਹੀਂ ਰਹੀ। ਸੂਤਰਾਂ ਮੁਤਾਬਕ ਸਾਰਾ ਅੱਜ-ਕੱਲ ਵਿਸ਼ਾਲ ਥਾਪਰ ਨੂੰ ਡੇਟ ਕਰ ਰਹੀ ਹੈ, ਜੋ ਕਸ਼ਮੀਰ ਦੇ ਬਿਜ਼ਨੈੱਸਮੈਨ ਹਨ। ਵਿਸ਼ਾਲ ਅਕਸਰ ਆਪਣੇ ਹੋਮ ਟਾਊਨ ਤੋਂ ਮੁੰਬਈ ਆਉਣਾ-ਜਾਣਾ ਕਰਦੇ ਹਨ। ਵਿਸ਼ਾਲ ਅਤੇ ਸਾਰਾ ਦੀ ਮੁਲਾਕਾਤ ਮੁੰਬਈ 'ਚ ਇਕ ਪਾਰਟੀ ਦੇ ਦੌਰਾਨ ਹੋਈ ਸੀ, ਜਿਸ ਤੋਂ ਬਾਅਦ ਇਹ ਦੋਵੇਂ ਅਕਸਰ ਹੱਥਾਂ 'ਚ ਹੱਥ ਪਾਈ ਨਜ਼ਰ ਆਉਂਦੇ ਰਹਿੰਦੇ ਹਨ। ਹਾਲਾਂਕਿ, ਦੋਹਾਂ ਨੇ ਆਪਣੀ ਨੇੜਤਾ ਲੁਕਾਉਣ ਦੀ ਕੋਸ਼ਿਸ਼ ਕਦੀ ਨਹੀਂ ਕੀਤੀ।

Punjabi Bollywood Tadka

ਜ਼ਿਕਰਯੋਗ ਹੈ ਕਿ ਸਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 10 ਸਾਲ ਪਹਿਲਾ ਸਟਾਰ ਪਲੱਸ ਦੇ ਸ਼ੋਅ 'ਬਿਦਾਈ' ਨਾਲ ਕੀਤੀ ਸੀ। ਇਸ 'ਚ ਇਨ੍ਹਾਂ ਨੇ 'ਸਾਧਨਾ' ਦਾ ਰੋਲ ਪਲੇਅ ਕੀਤਾ ਸੀ ਅਤੇ ਘਰ-ਘਰ 'ਚ ਬਹੁਤ ਮਸ਼ਹੂਰ ਹੋਈ ਸੀ। ਆਖਰੀ ਵਾਰ ਉਹ ਸੀਰੀਅਲ 'ਕਵੱਚ' ਅਤੇ 'ਸਸੁਰਾਲ ਸਿਮਰ ਕਾ' 'ਚ ਨਜ਼ਰ ਆਈ ਸੀ। ਸਾਲ 2010 'ਚ ਸਾਰਾ ਖਾਨ ਉਸ ਸਮੇਂ ਵਿਵਾਦਾਂ 'ਚ ਘਿਰ ਗਈ ਸੀ, ਜਦੋਂ ਉਨ੍ਹਾਂ ਨੇ ਰਿਆਲਿਟੀ ਸ਼ੋਅ 'ਬਿੱਗ ਬੌਸ 4' ਦੌਰਾਨ ਆਪਣੇ ਬੁਆਏਫ੍ਰੈਂਡ ਅਲੀ ਮਰਚੈਂਟ ਦੇ ਨਾਲ ਵਿਆਹ ਕੀਤਾ ਸੀ। 

Punjabi Bollywood Tadka

ਹਾਲਾਂਕਿ, ਕੁਝ ਸਮੇਂ ਬਾਅਦ ਹੀ ਇਹ ਰਿਸ਼ਤਾ ਟੁੱਟ ਗਿਆ। ਦੋਹਾਂ ਦੇ ਇਕ ਕਰੀਬੀ ਦੋਸਤ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਇਸ ਵਿਆਹ ਲਈ 50 ਲੱਖ ਰੁਪਏ ਦੀ ਰਕਮ ਦਿੱਤੀ ਗਈ ਸੀ ਪਰ ਚੈਨਲ ਨੇ ਇਸ ਗੱਲ ਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਇਹ ਵਿਆਹ ਉਨ੍ਹਾਂ ਨੇ ਸਾਰਾ ਅਤੇ ਅਲੀ ਦੀ ਇੱਛਾ ਦੇ ਕਾਰਨ ਕਰਾਇਆ ਸੀ। ਉੱਥੇ ਅਲੀ ਮਰਚੈਂਟ ਨੇ ਰਿਆਲਿਟੀ ਸ਼ੋਅ 'ਸਚ ਦਾ ਸਾਹਮਣਾ' 'ਚ ਕਿਹਾ ਸੀ ਕਿ ਉਨ੍ਹਾਂ ਨੇ ਇਹ ਵਿਆਹ ਸਿਰਫ ਪਬਲੀਸਿਟੀ ਲਈ ਕੀਤਾ ਸੀ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ।

Punjabi Bollywood Tadka


Tags: BidaaiKashmiri BoyfriendTv celebritySara khanPakistani serialLaikin Baykhudiਸਾਰਾ ਖਾਨਬੇਖੁਦੀ