FacebookTwitterg+Mail

ਬਾਥਟਬ 'ਚ ਬਿਨਾਂ ਕੱਪੜਿਆਂ ਦੇ ਸਾਰਾ ਖਾਨ ਦੀ ਖੂਬ ਵਾਇਰਲ ਹੋ ਰਹੀ ਹੈ ਵੀਡੀਓ, ਛਾਈ ਸੁਰਖੀਆਂ 'ਚ

sara khan
13 June, 2018 11:56:59 AM

ਮੁੰਬਈ (ਬਿਊਰੋ)— ਬੀਤੇ ਮੰਗਲਵਾਰ ਸੋਸ਼ਲ ਮੀਡੀਆ 'ਤੇ ਮਸ਼ਹੂਰ ਟੀ. ਵੀ. ਅਦਾਕਾਰਾ ਸਾਰਾ ਖਾਨ ਦੀ ਬਿਨਾਂ ਕੱਪੜਿਆਂ ਦੇ ਇਕ ਵੀਡੀਓ ਵਾਇਰਲ ਹੋ ਗਈ, ਜਿਸ ਤੋਂ ਬਾਅਦ ਲੋਕ ਇਸ ਬਾਰੇ ਚਰਚਾ ਕਰਨ ਲੱਗੇ। ਹੁਣ ਸਾਰਾ ਖਾਨ ਨੇ ਇਸ ਪੂਰੀ ਘਟਨਾ ਤੋਂ ਪਰਦਾ ਚੁੱਕਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪੂਰੀ ਵੀਡੀਓ ਸਾਰਾ ਖਾਨ ਦੀ ਭੈਣ ਆਰਿਆ ਨੇ ਇੰਸਟਾਗਰਾਮ 'ਤੇ ਗਲਤੀ ਨਾਲ ਪੋਸਟ ਕਰ ਦਿੱਤੀ ਸੀ। ਹਾਲਾਂਕਿ ਆਰਿਆ ਨੇ ਥੋੜ੍ਹੇ ਸਮੇਂ ਬਾਅਦ ਇਸ ਵੀਡੀਓ ਨੂੰ ਡਿਲੀਟ ਵੀ ਕਰ ਦਿੱਤਾ ਸੀ ਪਰ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਇਹ ਵੀਡੀਓ ਹਜ਼ਾਰਾਂ ਲੋਕਾਂ ਤੱਕ ਪਹੁੰਚ ਚੁੱਕੀ ਸੀ। ਵੀਡੀਓ 'ਚ ਸਾਰਾ ਬਿਨਾਂ ਕੱਪੜਿਆਂ ਦੇ ਬਾਥਟਬ 'ਚ ਬੈਠੀ ਹੋਈ ਹੈ, ਲੋਕਾਂ ਨੇ ਇਸ ਵੀਡੀਓ ਤੋਂ ਕੁਝ ਤਸਵੀਰਾਂ ਬਣਾਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਸ ਬਾਰੇ ਗੱਲ ਕਰਦੇ ਹੋਏ ਸਾਰੇ ਨੇ ਕਿਹਾ ਕਿ, ''ਮੈਂ ਨਹੀਂ ਜਾਣਦੀ ਕਿ ਕੀ ਹੋਇਆ ਪਰ ਜੋ ਵੀ ਹੋਇਆ ਗਲਤ ਹੋਇਆ। ਇਹ ਵੀਡੀਓ ਮੇਰੀ ਭੈਣ ਨੇ ਮਸਤੀ-ਮਸਤੀ 'ਚ ਬਣਾਈ ਸੀ। ਉਸ ਨੇ ਇਸ ਨੂੰ ਤੁਰੰਤ ਡਿਲੀਟ ਵੀ ਕਰ ਦਿੱਤਾ ਪਰ ਉਦੋਂ ਤੱਕ ਇਹ ਵੀਡੀਓ ਦੇਖੀ ਜਾ ਚੁੱਕੀ ਸੀ। ਉਸ ਨੇ ਥੋੜ੍ਹੀ ਸ਼ਰਾਬ ਪੀਤੀ ਹੋਈ ਸੀ, ਅਸੀਂ ਮਸਤੀ ਕਰ ਰਹੇ ਸੀ ਅਤੇ ਇਹ ਹੋ ਗਿਆ। ਮੈਂ ਸਿਰਫ ਇਹੀ ਕਹਿਣਾ ਚਾਹਵਾਂਗੀ ਕਿ ਦੁਨੀਆ ਬੇਹੱਦ ਤੇਜ਼ ਹੋ ਚੁੱਕੀ ਹੈ ਅਤੇ ਕਈ ਵਾਰ ਤਕਨੀਕੀ ਨਾਲ ਖੇਡ ਬੇਹੱਦ ਭਾਰੀ ਪੈਂਦੀ ਹੈ। ਸਾਨੂੰ ਸਾਰਿਆਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਜ਼ਰੂਰਤ ਹੈ।'' ਜ਼ਿਕਰਯੋਗ ਹੈ ਕਿ ਸਾਰਾ 'ਬਿੱਗ ਬੌਸ', 'ਸਪਨਾ ਬਾਬੁਲ ਕਾ ਬਿਦਾਈ' ਅਤੇ 'ਸਸੁਰਾਲ ਸਿਮਰ ਕਾ' 'ਚ ਕੰਮ ਕਰ ਚੁੱਕੀ ਹੈ। ਕੁਝ ਲੋਕ ਇਸ ਵੀਡੀਓ ਨੂੰ ਸਾਰਾ ਦਾ ਪਬਲੀਸਿਟੀ ਸਟੰਟ ਵੀ ਦੱਸ ਰਹੇ ਹਨ।

Punjabi Bollywood Tadka


Tags: Sara KhanBathtub VideoAyra InstagramSapna Babul Ka BidaaiSasural Simar Ka

Edited By

Chanda Verma

Chanda Verma is News Editor at Jagbani.