FacebookTwitterg+Mail

Pics : ਪਾਕਿਸਤਾਨੀ ਸੀਰੀਅਲ 'ਚ ਕੰਮ ਕਰਨ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਹੋਵੇਗੀ ਸਾਰਾ ਖਾਨ

    1/7
27 July, 2016 04:17:11 PM
ਨਵੀਂ ਦਿੱਲੀ— ਸਾਰਾ ਖਾਨ ਭਾਰਤੀ ਟੀ. ਵੀ. ਇੰਡਸਟਰੀ ਦਾ ਇਕ ਪ੍ਰਸਿੱਧ ਚਿਹਰਾ ਹੈ। ਸਟਾਰ ਪਲੱਸ ਦੇ ਸੀਰੀਅਲ 'ਬਿਦਾਈ' ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਾਰਾ ਨੇ ਹੁਣ ਤਕ ਕਈ ਹਿੱਟ ਟੀ. ਵੀ. ਸ਼ੋਅਜ਼ 'ਚ ਕੰਮ ਕੀਤਾ ਹੈ ਪਰ ਹੁਣ ਸਾਰਾ ਪਾਕਿਸਤਾਨ ਦੇ ਟੀ. ਵੀ. ਸੀਰੀਅਲ 'ਚ ਕੰਮ ਕਰਨ ਜਾ ਰਹੀ ਹੈ। ਦੱਸਣਯੋਗ ਹੈ ਕਿ ਸਾਰਾ ਪਹਿਲੀ ਭਾਰਤੀ ਅਭਿਨੇਤਰੀ ਹੈ, ਜਿਹੜੀ ਪਾਕਿਸਤਾਨ ਦੇ ਟੀ. ਵੀ. ਸ਼ੋਅ 'ਚ ਕੰਮ ਕਰੇਗੀ।
ਸੂਤਰਾਂ ਮੁਤਾਬਕ ਸਾਰਾ ਪਾਕਿਸਤਾਨੀ ਅਭਿਨੇਤਾ ਨੂਰ ਹਸਨ ਨਾਲ ਕੰਮ ਕਰੇਗੀ ਤੇ ਇਹ ਸ਼ੋਅ ਏ. ਆਰ. ਵਾਈ ਡਿਜੀਟਲ 'ਤੇ ਪ੍ਰਸਾਰਿਤ ਹੋਵੇਗਾ। ਅਜੇ ਤਕ ਬਹੁਤ ਸਾਰੇ ਪਾਕਿਸਤਾਨੀ ਕਲਾਕਾਰ ਜਿਵੇਂ ਫਵਾਦ ਖਾਨ, ਮਾਹਿਰਾ ਖਾਨ, ਮਾਵਰਾ ਹੋਕੇਨ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਹੈ ਪਰ ਸਾਰਾ ਪਾਕਿਸਤਾਨ 'ਚ ਡੈਬਿਊ ਕਰਨ ਵਾਲੀ ਪਹਿਲੀ ਅਭਿਨੇਤਰੀ ਹੈ। ਫਿਲਹਾਲ ਸਾਰਾ ਕਲਰਸ ਦੇ ਸ਼ੋਅ 'ਕਵਚ' 'ਚ ਮੰਜੁਲਿਕਾ ਦਾ ਕਿਰਦਾਰ ਨਿਭਾਅ ਰਹੀ ਹੈ ਪਰ ਰਿਪੋਰਟ ਮੁਤਾਬਕ ਇਹ ਸ਼ੋਅ ਅਗਸਤ 'ਚ ਖਤਮ ਹੋ ਜਾਵੇਗਾ। ਉਸ ਤੋਂ ਬਾਅਦ ਸਾਰਾ ਪਾਕਿਸਤਾਨ ਲਈ ਰਵਾਨਾ ਹੋ ਜਾਵੇਗੀ।

Tags: ਸਾਰਾ ਖਾਨ ਪਾਕਿਸਤਾਨ ਸੀਰੀਅਲ Sara Khan Pakistan Serial