FacebookTwitterg+Mail

'ਸਰਗੀ' ਦੀ ਫਰਸਟ ਲੁੱਕ ਰਿਲੀਜ਼, ਨਿਰਦੇਸ਼ਕ ਵਜੋਂ ਨੀਰੂ ਬਾਜਵਾ ਦੀ ਪਹਿਲੀ ਫਿਲਮ

sargi first look poster
12 January, 2017 04:07:37 PM
ਜਲੰਧਰ— ਅਗਾਮੀ ਪੰਜਾਬੀ ਫਿਲਮ 'ਸਰਗੀ' ਦੀ ਫਰਸਟ ਲੁੱਕ ਰਿਲੀਜ਼ ਹੋ ਗਈ ਹੈ। ਫਿਲਮ 'ਚ ਜੱਸੀ ਗਿੱਲ, ਬੱਬਲ ਰਾਏ ਤੇ ਰੁਬੀਨਾ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਖਾਸ ਗੱਲ ਇਹ ਹੈ ਕਿ ਫਿਲਮ ਦਾ ਨਿਰਦੇਸ਼ਨ ਨੀਰੂ ਬਾਜਵਾ ਨੇ ਕੀਤਾ ਹੈ। ਰੁਬੀਨਾ ਬਾਜਵਾ ਨੀਰੂ ਬਾਜਵਾ ਦੀ ਛੋਟੀ ਭੈਣ ਹੈ, ਜੋ 'ਸਰਗੀ' ਰਾਹੀਂ ਪੰਜਾਬੀ ਫਿਲਮ ਜਗਤ 'ਚ ਡੈਬਿਊ ਕਰਨ ਜਾ ਰਹੀ ਹੈ। ਫਿਲਮ ਦੀ ਕਹਾਣੀ ਜਗਦੀਪ ਸਿੱਧੂ ਵਲੋਂ ਲਿਖੀ ਗਈ ਹੈ।
'ਸਰਗੀ' 24 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਨੀਰੂ 'ਸਿੰਘਣੀ' ਨਾਂ ਦੀ ਫਿਲਮ 'ਤੇ ਵੀ ਕੰਮ ਕਰ ਰਹੀ ਹੈ, ਜੋ ਕਿ ਉਸ ਦਾ ਡਰੀਮ ਪ੍ਰਾਜੈਕਟ ਹੈ। ਇਸ ਤੋਂ ਇਲਾਵਾ ਨੀਰੂ 'ਜਿੰਦੂਆ' ਫਿਲਮ 'ਚ ਵੀ ਮੁੱਖ ਭੂਮਿਕਾ ਨਿਭਾਅ ਰਹੀ ਹੈ। 'ਜਿੰਦੂਆ' 'ਚ ਜਿੰਮੀ ਸ਼ੇਰਗਿੱਲ ਤੇ ਸਰਗੁਣ ਮਹਿਤਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Tags: ਸਰਗੀ Sargi ਜੱਸੀ ਗਿੱਲ Jassi Gill ਬੱਬਲ ਰਾਏ Babbal Rai ਰੁਬੀਨਾ ਬਾਜਵਾ Rubina Bajwa ਨੀਰੂ ਬਾਜਵਾ Neeru Bajwa