FacebookTwitterg+Mail

ਕਿਉਂ ਪਰਿਵਾਰ ਨੂੰ ਅੱਗੇ ਨਹੀਂ ਵਧਾ ਰਹੀ ਸਰਗੁਣ ਮਹਿਤਾ, ਪਤੀ ਰਵੀ ਨੇ ਕੀਤਾ ਖੁਲਾਸਾ

sargun mehta
24 May, 2018 05:06:32 PM

ਜਲੰਧਰ (ਬਿਊਰੋ)— ਪਾਲੀਵੁੱਡ ਇੰਡਸਟਰੀ ਦੀ ਦਮਦਾਰ ਅਦਾਕਾਰਾ ਸਰਗੁਣ ਮਹਿਤਾ ਵਿਆਹ ਦੇ 5 ਸਾਲਾਂ ਬਾਅਦ ਵੀ ਪਰਿਵਾਰ ਅੱਗੇ ਵਧਾਉਣ ਦੀ ਪਲਾਨਿੰਗ ਨਹੀਂ ਕਰ ਰਹੀ।

Punjabi Bollywood Tadka

 ਇਸ ਦਾ ਖੁਲਾਸਾ ਖੁਦ ਸਰਗੁਣ ਦੇ ਪਤੀ ਰਵੀ ਦੁਬੇ ਨੇ ਕੀਤਾ ਹੈ। 'ਜਮਾਈ ਰਾਜਾ' ਫੇਮ ਐਕਟਰ ਰਵੀ ਦੁਬੇ ਜਲਦ ਹੀ ਇਕ ਗੇਮ ਸ਼ੋਅ ਲੈ ਕੇ ਆ ਰਹੇ ਹਨ।

Punjabi Bollywood Tadka

ਸਟਾਰ ਪਲੱਸ ਦੇ ਨਵੇਂ ਸ਼ੋਅ 'ਸਭ ਸੇ ਸਮਾਰਟ ਕੌਣ?' ਦੇ ਹੋਸਟ ਰਵੀ ਨੇ ਇਸ ਸ਼ੋਅ ਦੀਆਂ ਤਸਵੀਰਾਂ ਅਤੇ ਪ੍ਰੋਮੋ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤੇ ਹਨ।

Punjabi Bollywood Tadka

ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਰਵੀ ਆਪਣੀ ਨਿੱਜੀ ਲਾਈਫ ਨੂੰ ਲੈ ਕੇ ਵੀ ਚਰਚਾ 'ਚ ਬਣੇ ਰਹਿੰਦੇ ਹਨ। ਰਵੀ ਅਤੇ ਸਰਗੁਣ ਮਹਿਤਾ ਪਿਛਲੇ 8 ਸਾਲਾਂ ਤੋਂ ਇਕੱਠੇ ਹਨ।

Punjabi Bollywood Tadka

2013 'ਚ ਇਨ੍ਹਾਂ ਨੇ ਵਿਆਹ ਕੀਤਾ ਸੀ ਪਰ ਹੁਣ ਤੱਕ ਇਨ੍ਹਾਂ ਨੇ ਆਪਣੇ ਪਰਿਵਾਰ ਨੂੰ ਅੱਗੇ ਨਹੀਂ ਵਧਾਇਆ। ਇਸ ਬਾਰੇ 'ਚ ਰਵੀ ਦੁਬੇ ਨੇ ਕਿਹਾ ਕਿ ਉਹ ਅਤੇ ਸਰਗੁਣ ਫਿਲਹਾਲ ਪਰਿਵਾਰ ਵਧਾਉਣ ਦੀ ਪਲਾਨਿੰਗ ਨਹੀਂ ਕਰ ਰਹੇ।

Punjabi Bollywood Tadka

ਰਵੀ ਨੇ ਇਕ ਬਿਆਨ 'ਚ ਕਿਹਾ, ''ਅਸੀਂ ਦੋਵੇਂ ਆਪਣੇ-ਆਪਣੇ ਕਰੀਅਰ 'ਚ ਬਹੁਤ ਚੰਗਾ ਕਰ ਰਹੇ ਹਾਂ ਅਤੇ ਇਕ ਬਹੁਤ ਚੰਗੀ ਸਥਿਤੀ 'ਚ ਹਾਂ।

Punjabi Bollywood Tadka

ਅਸੀ ਫਿਲਹਾਲ ਪਰਿਵਾਰ ਵਧਾਉਣ ਦੀ ਯੋਜਨਾ ਨਹੀਂ ਬਣਾ ਰਹੇ, ਜਦੋਂ ਇਸ ਦਾ ਸਹੀ ਸਮਾਂ ਆਵੇਗਾ ਤਾਂ ਇਹ ਹੋ ਜਾਵੇਗਾ।''

Punjabi Bollywood Tadka


Tags: Sargun MehtaRavi DubeyInstagramJamai RajaSabse Smart KaunPollywood Celebrity

Edited By

Chanda Verma

Chanda Verma is News Editor at Jagbani.