FacebookTwitterg+Mail

ਹੁਣ 'BB11' 'ਚ ਧੰਨ ਕੌਰ ਤੇ ਮਨੂੰ ਪੰਜਾਬੀ ਦੀ ਹੋਵੇਗੀ ਧਮਾਕੇਦਾਰ ਐਂਟਰੀ, ਫਿਰ ਮਚੇਗਾ ਵੱਡਾ ਬਵਾਲ

sargun mehta and manu punjabi entry in bigg boss 11
14 October, 2017 08:50:09 AM

ਮੁੰਬਈ(ਬਿਊਰੋ)— ਟੀ. ਵੀ. ਦੇ ਵਿਵਾਦਾਂ ਨਾਲ ਭਰਿਆ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੇ ਘਰ 'ਚ ਅੰਦਰ ਐਂਟਰੀ ਲੈਂਦੇ ਹੀ ਮੁਕਾਬਲੇਬਾਜਾਂ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਘਰ ਅੰਦਰ ਇਕ ਤੋਂ ਬਾਅਦ ਇਕ ਧਮਾਕੇ ਹੁੰਦੇ ਜਾ ਰਹੇ ਹਨ। ਪਹਿਲੇ ਵੀਕੈਂਡ ਦੇ ਧਮਾਕੇ ਤੋਂ ਬਾਅਦ ਫਿਰ ਤੋਂ ਇਕ ਧਮਾਕਾ ਹੋਣ ਜਾ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਇਸ ਵੀਕੈਂਡ ਬਿੱਗ ਬੌਸ ਦੇ ਸਾਬਕਾ ਮੁਕਾਬਲੇਬਾਜ਼ ਅਤੇ ਛੋਟੇ ਪਰਦੇ ਦੇ ਸਟਾਰਜ਼ ਦੀ ਐਂਟਰੀ ਹੋਣ ਜਾ ਰਹੀ ਹੈ। ਜੀ ਹਾਂ, ਬਿੱਗ ਬੌਸ  ਦੇ ਸਾਬਕਾ ਮੁਕਾਲੇਬਾਜ਼ ਮਨੂੰ ਪੰਜਾਬੀ ਅਤੇ ਛੋਟੇ ਪਰਦੇ ਦੀ ਨੂੰਹ ਤੇ ਪਾਲੀਵੁੱਡ ਅਦਾਕਾਰਾ ਸਰਗੁਣ ਮਹਿਤਾ ਬਿੱਗ ਬੌਸ 'ਚ ਐਂਟਰੀ ਲੈਣ ਕਰਨ ਜਾ ਰਹੀ ਹੈ। 
ਜਾਣਕਾਰੀ ਮੁਤਾਬਕ 'ਫ੍ਰਾਈਡੇ ਕਾ ਫੈਸਲਾ' ਐਪੀਸੋਡ ਲਈ ਇਹ ਦੋਵੇਂ 'ਬਿੱਗ ਬੌਸ 11' ਦੇ ਘਰ 'ਚ ਨਜ਼ਰ ਆਉਣ ਵਾਲੇ ਹਨ। ਖ਼ਬਰ ਮੁਤਾਬਕ ਇਹ ਦੋਵੇਂ ਕਾਮਨ ਕੰਟੈਸਟੈਂਟ ਅਤੇ ਸੈਲੀਬ੍ਰਿਟੀ ਵਿਚਕਾਰ ਹੋਣ ਵਾਲੇ ਵਿਵਾਦ ਨੂੰ ਜੱਜ ਕਰਦੇ ਦਿਖਾਈ ਦੇਣਗੇ। ਇਸ ਦੇ ਨਾਲ ਹੀ ਸ਼ੁੱਕਰਵਾਰ ਦੇ ਐਪੀਸੋਡ 'ਚ ਸ਼ਿਲਪਾ ਸ਼ਿੰਦੇ, ਹਿਨਾ ਖਾਨ, ਵਿਕਾਸ ਗੁਪਤਾ ਅਤੇ ਜੁਬੇਰ ਖਾਨ ਦਾ ਜ਼ਿਕਰ ਕਰਦੇ ਹੋਏ ਚਰਚਾ ਕੀਤੀ ਜਾਵੇਗੀ। 
ਜ਼ਿਕਰਯੋਗ ਹੈ ਕਿ ਮਨੂੰ ਪੰਜਾਬੀ ਜਿੱਥੇ ਮੁਕਾਬਲੇਬਾਜ਼ ਦੇ ਤੌਰ 'ਤੇ ਆਪਣੀ ਰਾਏ ਦੇਣਗੇ ਤਾਂ ਉੱਥੇ ਸਰਗੁਣ ਦਰਸ਼ਕ ਵਾਂਗ ਘਰਵਾਲਿਆਂ ਦੇ ਵਿਵਹਾਰ 'ਤੇ ਗੱਲ ਕਰੇਗੀ। ਪਿਛਲੇ ਬਿੱਗ ਬੌਸ ਦੇ ਸੀਜ਼ਨ 'ਚ ਮਨੂੰ ਪੰਜਾਬੀ ਫਾਈਨਲ 'ਚ ਪੁੱਜਣ 'ਚ ਕਾਮਯਾਬ ਹੋਏ ਸਨ। ਮਨੂੰ 'ਬਿੱਗ ਬੌਸ 10' ਦੇ ਜੇਤੂ ਨੂੰ ਸਖਤ ਟੱਕਰ ਦਿੰਦੇ ਨਜ਼ਰ ਆਏ ਸਨ। ਉਸ ਦੌਰਾਨ ਲੋਕ ਉਨ੍ਹਾਂ ਨੂੰ ਕਾਫੀ ਪਸੰਦ ਵੀ ਕਰਨ ਲੱਗੇ ਸਨ। ਸਲਮਾਨ ਨੇ ਸ਼ੋਅ ਦੇ ਲਾਂਚ ਇਵੈਂਟ 'ਚ ਸਾਫ ਕਰ ਦਿੱਤਾ ਸੀ ਕਿ ਘਰ 'ਚ ਲੋਕ ਨਿਯਮਾਂ ਦਾ ਪਾਲਣ ਨਹੀਂ ਕਰਨਗੇ, ਉਨ੍ਹਾਂ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ, ਜਿਸ ਦੇ ਤਹਿਤ ਪ੍ਰਿਯਾਂਕ ਨੂੰ ਘਰੋਂ ਬਾਹਰ ਰਸਤਾ ਦਿਖਾਇਆ ਗਿਆ ਸੀ।


Tags: Sargun mehtaManu punjabi Bigg Boss 11Big entrySalman khan Tv celebrityਬਿੱਗ ਬੌਸ 11