FacebookTwitterg+Mail

ਗਾਇਕਾ ਅਤੇ ਅਭਿਨੇਤਰੀ ਸਲਮਾ ਆਗਾ ਦੀ ਬੇਟੀ ਸਾਸ਼ਾ ਨੇ ਹੌਟਨੈੱਸ ਦੇ ਬਿਖੇਰੇ ਜਲਵੇ, ਦੇਖੋ ਤਸਵੀਰਾਂ

    1/16
02 January, 2017 09:45:32 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਸਾਸ਼ਾ ਆਗਾ ਬੀਤੇ ਦਿਨੀਂ 25 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 1 ਜਨਵਰੀ 1992 ਨੂੰ ਲੰਡਨ 'ਚ ਹੋਇਆ ਸੀ। ਸਾਸ਼ਾ ਮੂਲ ਰੂਪ ਤੋਂ ਪਾਕਿਸਤਾਨੀ ਹੈ। ਗਾਇਕਾ ਅਤੇ ਐਕਟਰਸ ਸਲਮਾ ਆਗਾ ਦੀ ਬੇਟੀ ਸਾਸ਼ਾ ਨੇ ਬਾਲੀਵੁੱਡ 'ਚ ਫਿਲਮ 'ਔਰੰਗਜੇਬ' ਨਾਲ ਡੈਬਿਊ ਕੀਤਾ ਸੀ ਪਰ ਫਿਲਮ ਬਾਕਸ ਆਫਿਸ 'ਤੇ ਅਸਫਲ ਰਹੀ ਸੀ। ਇਸ ਤੋਂ ਇਲਾਵਾ ਉਸ ਨੇ ਫਿਲਮ 'ਦੇਸੀ ਕਟੇ' 'ਚ ਵੀ ਕੰਮ ਕੀਤਾ ਸੀ। ਇਨ੍ਹਾਂ ਦੋ ਫਿਲਮਾਂ ਤੋਂ ਬਾਅਦ ਉਹ ਕਿਸੇ ਹੋਰ ਫਿਲਮ 'ਚ ਨਜ਼ਰ ਨਹੀਂ ਆਈ। ਸਾਸ਼ਾ ਦਾ ਐਕਟਿੰਗ ਦਾ ਕੈਰੀਅਰ ਅਸਫਲ ਹੀ ਰਿਹਾ। ਸਾਸ਼ਾ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਨੇ ਆਪਣੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

Tags: ਸਾਸ਼ਾ ਆਗਾਹੌਟਨੈੱਸਇੰਸਟਾਗ੍ਰਾਮSasha Agha hautanais Instagram