FacebookTwitterg+Mail

ਸੈਂਸਰ ਬੋਰਡ ਦੇ ਹੱਥੀਂ ਚੜ੍ਹੀ ਐਮੀ ਵਿਰਕ ਦੀ 'ਸਤਿ ਸ਼੍ਰੀ ਅਕਾਲ ਇੰਗਲੈਂਡ', ਕੱਲ ਨਹੀਂ ਹੋਵੇਗੀ ਰਿਲੀਜ਼

sat shri akaal england has been postponed
16 November, 2017 09:50:42 PM

ਜਲੰਧਰ (ਬਿਊਰੋ)— ਐਮੀ ਵਿਰਕ ਤੇ ਮੋਨਿਕਾ ਗਿੱਲ ਸਟਾਰਰ ਫਿਲਮ 'ਸਤਿ ਸ਼੍ਰੀ ਅਕਾਲ ਇੰਗਲੈਂਡ' ਸੈਂਸਰ ਬੋਰਡ ਦੇ ਹੱਥੀਂ ਚੜ੍ਹ ਗਈ ਹੈ। ਇਸ ਦੇ ਚਲਦਿਆਂ ਫਿਲਮ ਦੀ ਰਿਲੀਜ਼ ਡੇਟ ਵੀ ਰੱਦ ਹੋ ਗਈ ਹੈ। ਪਹਿਲਾਂ ਇਹ ਫਿਲਮ 17 ਨਵੰਬਰ ਯਾਨੀ ਕੱਲ ਰਿਲੀਜ਼ ਹੋਣੀ ਸੀ ਪਰ ਹੁਣ ਅਗਲੀ ਤਰੀਕ ਦਾ ਐਲਾਨ ਹੋਣ ਤਕ ਫਿਲਮ ਦੀ ਰਿਲੀਜ਼ਿੰਗ ਟਾਲ ਦਿੱਤੀ ਗਈ ਹੈ।

 

Sorry guyz... navi date jaldi announce kraaange... i know u luv me ... n u guyz will definitly support me..

Posted by Ammy Virk on Wednesday, November 15, 2017

ਅਸਲ 'ਚ ਸੈਂਸਰ ਬੋਰਡ ਦੇ ਨਵੇਂ ਨਿਯਮ ਮੁਤਾਬਕ ਕਿਸੇ ਵੀ ਫਿਲਮ ਨੂੰ ਸਟਰੀਫਿਕੇਟ ਹਾਸਲ ਕਰਨ ਲਈ ਅਰਜ਼ੀ ਉਸ ਦੀ ਰਿਲੀਜ਼ ਡੇਟ ਦੇ 68 ਦਿਨ ਪਹਿਲਾਂ ਦੇਣੀ ਹੋਵੇਗੀ। ਇਸ ਤੋਂ ਬਾਅਦ ਹੀ ਸੈਂਸਰ ਬੋਰਡ ਦੀ ਟੀਮ ਉਸ ਫਿਲਮ ਨੂੰ ਪਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਇਸ ਦੇ ਕਾਰਨ ਫਿਲਮ ਨਿਰਮਾਤਾ ਤੇ ਨਿਰਦੇਸ਼ਨ ਮੁਸ਼ਕਿਲਾਂ 'ਚ ਪੈ ਗਏ ਹਨ। ਦੱਸਿਆ ਜਾ ਰਿਹਾ ਹੈ ਕਿ 'ਸਤਿ ਸ਼੍ਰੀ ਅਕਾਲ ਇੰਗਲੈਂਡ' ਸਮੇਤ ਬਾਲੀਵੁੱਡ ਦੀਆਂ ਕਈ ਫਿਲਮਾਂ ਦੀ ਰਿਲੀਜ਼ ਡੇਟ ਐਲਾਨ ਕਰ ਦਿੱਤੀ ਗਈ ਹੈ ਪਰ ਹੁਣ ਤਕ ਸੈਂਸਰ ਬੋਰਡ ਵਲੋਂ ਇਨ੍ਹਾਂ ਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ ਹੈ।

'ਸਤਿ ਸ਼੍ਰੀ ਅਕਾਲ ਇੰਗਲੈਂਡ' ਤੋਂ ਇਲਾਵਾ ਸੈਂਸਰ ਬੋਰਡ ਕੋਲ ਲਟਕੀਆਂ ਫਿਲਮਾਂ 'ਚ ਕਪਿਲ ਸ਼ਰਮਾ ਦੀ 'ਫਿਰੰਗੀ', 'ਅਰਬਾਜ਼ ਖਾਨ ਤੇ ਸੰਨੀ ਲਿਓਨੀ ਦੀ 'ਤੇਰਾ ਇੰਤਜ਼ਾਰ' ਤੇ ਸੰਜੇ ਲੀਲਾ ਭੰਸਾਲੀ ਦੀ 'ਪਦਮਾਵਤੀ' ਵੀ ਸ਼ਾਮਲ ਹੈ।


Tags: Sat Shri Akaal England Ammy Virk Monica Gill Censor Board