ਜਲੰਧਰ— 'ਕੈਨੇਡਾ' ਸਿੰਗਲ ਟਰੈਕ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਸੱਤੀ ਖੋਖੇਵਾਲੀਆ ਆਪਣੇ ਨਵੇਂ ਸਿੰਗਲ ਟਰੈਕ 'ਗੱਡੀਆਂ' ਨਾਲ ਚਰਚਾ 'ਚ ਹੈ। ਸੂਤਰਾਂ ਮੁਤਾਬਕ, ਸੱਤੀ ਖੋਖੇਵਾਲੀਆ ਦੇ ਇਸ ਸਿੰਗਲ ਟਰੈਕ ਨੂੰ ਐੱਸ. ਕੇ. ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਸੱਤੀ ਖੋਖੇਵਾਲੀਆ ਵੱਲੋਂ ਹੀ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਰੌਫੀ ਮਲੇਸ਼ੀਆ ਵੱਲੋਂ ਸ਼ੂਟ ਕੀਤਾ ਗਿਆ। ਸੱਤੀ ਖੋਖੇਵਾਲੀਆ ਦਾ ਇਹ ਸਿੰਗਲ ਟਰੈਕ 3 ਫਰਵਰੀ ਨੂੰ ਯੂ-ਟਿਊਬ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹੈ ਹੈ। ਹੁਣ ਤੱਕ ਸੱਤੀ ਖੋਖੇਵਾਲੀਆ ਦੇ ਇਸ ਗੀਤ ਨੂੰ 10,29,596 ਵਿਊਜ਼ ਮਿਲ ਚੁੱਕੇ ਹਨ।