FacebookTwitterg+Mail

ਅਜਿਹੇ ਰਿਸ਼ਤੇ 'ਚ ਕੋਈ ਵਿਸ਼ਵਾਸ ਨਹੀਂ ਜੋ ਸ਼ਰਤਾਂ 'ਤੇ ਲਾਗੂ ਹੋਵੇ- ਸੋਮਿਆ ਟੰਡਨ

saumya tandon
22 April, 2017 11:53:18 AM

ਮੁੰਬਈ— ਮਸ਼ਹੂਰ ਟੀ. ਵੀ. ਸ਼ੋਅ 'ਭਾਬੀ ਜੀ ਘਰ ਪਰ ਹੈ' ਦੀ ਅਭਿਨੇਰਤੀ ਅਨੀਤਾ ਭਾਬੀ ਯਾਨਿ ਸੋਮਿਆ ਟੰਡਨ ਦਾ ਕਹਿਣਾ ਹੈ ਕਿ ਉਹ ਅਜਿਹੇ ਰਿਸ਼ਤੇ 'ਚ ਵਿਸ਼ਵਾਸ ਨਹੀਂ ਕਰਦੀ, ਜੋ ਸ਼ਰਤਾਂ 'ਤੇ ਲਾਗੂ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਸਹੀ ਵਿਅਕਤੀ ਨਹੀਂ ਮਿਲਦਾ ਤਾਂ ਵਿਆਹ ਕਰਨਾ ਵੀ ਜਰੂਰੀ ਨਹੀਂ ਹੈ। ਹਾਲ ਹੀ 'ਚ ਉਨ੍ਹਾਂ ਆਪਣੇ ਬਿਆਨ 'ਚ ਕਿਹਾ, ''ਮੈਂ ਸ਼ਰਤਾਂ 'ਤੇ ਆਧਾਰਿਤ ਰਿਸ਼ਤੇ 'ਚ ਯਕੀਨ ਨਹੀਂ ਕਰਦੀ ਅਤੇ ਇਸ ਲਈ ਕਾਨਟ੍ਰੈਕਟ ਮੈਰਿਜ਼ ਦਾ ਸਵਾਲ ਹੀ ਨਹੀਂ ਪੈਂਦਾ ਹੁੰਦਾ, ਜੇਕਰ ਵਿਆਹ 'ਚ ਪਿਆਰ 'ਤੇ ਵਾਅਦਾ ਨਾ ਹੋਵੇ ਤਾਂ ਇਸ ਦਾ ਕੋਈ ਅਰਥ ਨਹੀਂ ਹੈ। ਕਿਸੇ ਏਜੰਡੇ ਲਈ ਵਿਆਹ ਕਰਨਾ ਗਲਤ ਗੱਲ ਹੈ।''

ਜ਼ਿਕਰਯੋਗ ਹੈ ਕਿ ਸੋਮਿਆ ਟੰਡਨ ਦਾ ਕਹਿਣਾ ਹੈ ਕਿ ਮੈਂ ਕਦੀ ਕਿਸੇ ਉਦੇਸ਼ ਜਾਂ ਕਿਸੇ ਕਾਰਨ ਕਰਕੇ ਕਦੀ ਵਿਆਹ ਨਹੀਂ ਕਰਾਗੀ। ਉਨ੍ਹਾਂ ਇਹ ਵੀ ਕਿਹਾ, ''ਮੈਨੂੰ ਇਹ ਵੀ ਲਗਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਉਸ ਸਮੇਂ ਤਕ ਵਿਆਹ ਦੀ ਜਰੂਰਤ ਨਹੀ ਹੈ ਜਦੋਂ ਤਕ ਉਨ੍ਹਾਂ ਨੂੰ ਕੋਈ ਅਜਿਹਾ ਵਿਅਕਤੀ ਨਾ ਮਿਲੇ ਜੋ ਆਉਣ ਵਾਲੇ ਸਮੇਂ 'ਚ ਆਪਣੀ ਜਿੰਦਗੀ ਉਨ੍ਹਾਂ ਨਾਲ ਗੁਜਾਰੇ ਅਤੇ ਪਰਿਵਾਰ ਜੀਵਣ ਸ਼ੁਰੂ ਕਰਨਾ ਚਾਹੁੰਦਾ ਹੋਵੇ। ਇਸ ਤੋਂ ਇਲਾਵਾ ਬੀਤੇ ਦਿਨੀਂ ਸੋਮਿਆ ਵੀ 'ਭਾਬੀ ਜੀ ਘਰ ਪਰ ਹੈ' ਸ਼ੋਅ ਛੱਡਨ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ।


Tags: Saumya Tandon Anita Bhabhi Bhabi Ji Ghar Par Hai relationship ਸੋਮਿਆ ਟੰਡਨ ਅਨੀਤਾ ਭਾਬੀ ਭਾਬੀ ਜੀ ਘਰ ਪਰ ਹੈ