ਮੁੰਬਈ— ਮਸ਼ਹੂਰ ਟੀ. ਵੀ. ਸ਼ੋਅ 'ਭਾਬੀ ਜੀ ਘਰ ਪਰ ਹੈ' ਦੀ ਅਦਾਕਾਰਾ ਸੋਮਿਆ ਟੰਡਨ ਨੂੰ ਸ਼ੋਅ 'ਚ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਬੀਤੇ ਦਿਨੀਂ ਸੋਮਿਆ ਸ਼ੋਅ ਛੱਡਨ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਪ੍ਰਸ਼ੰਸਕ ਨੇ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸੋਮਿਆ ਦੀ ਇਕ ਵੱਖਰੀ ਝਲਕ ਦੇਖਣ ਨੂੰ ਮਿਲ ਰਹੀ ਹੈ। ਸੋਮਿਆ ਇਸ ਤਸਵੀਰ 'ਚ ਇਕ ਕਿਊਟ ਲੜਕੇ ਦੀ ਲੁਕ 'ਚ ਦਿਖਾਈ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਸੋਮਿਆ ਦੀ ਇਸ ਪ੍ਰਸ਼ੰਸਕ ਨੇ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਇਹ ਲਿਖਿਆ, ''ਇੰਨਾ ਖੂਬਸੂਰਤ ਲੜਕਾ ਹੋਵੇਤਾ ਮੈਂ ਆਪਣੇ ਪਤੀ ਨੂੰ ਵੀ ਛੱਡ ਦੇਵਾ।'' ਸ਼ੋਅ 'ਚ ਅਨੀਤਾ ਭਾਬੀ ਦੇ ਨਾਂ ਨਾਲ ਜਾਣੀ ਜਾਂਦੀ ਸੋਮਿਆ ਦੀ ਅਦਾਕਾਰੀ ਹਰ ਵਾਰ ਆਪਣੇ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਆਉਂਦੀ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕ ਉਨ੍ਹਾਂ ਨੂੰ 'ਡਾਂਸ ਇੰਡੀਆ ਡਾਂਸ ਰਿਐਲਟੀ ਸ਼ੋਅ' ਨੂੰ ਹੋਸਟ ਕਰਦੇ ਹੋਏ ਵੀ ਦੇਖ ਚੁੱਕੇ ਹਨ।