FacebookTwitterg+Mail

ਆਮਿਰ-ਜ਼ਾਇਰਾ ਦੀ ਆਉਣ ਵਾਲੀ ਫਿਲਮ 'ਸੀਕ੍ਰੇਟ ਸੁਪਰਸਟਾਰ' ਦਾ ਟਰੇਲਰ ਰਿਲੀਜ਼ (ਵੀਡੀਓ)

secret superstar trailer
03 August, 2017 12:42:32 PM

ਮੁੰਬਈ— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਅਤੇ 'ਦੰਗਲ ਗਰਲ' ਜ਼ਾਇਰਾ ਵਸੀਮ ਦੀ ਆਉਣ ਵਾਲੀ ਫਿਲਮ 'ਸੀਕ੍ਰੇਟ ਸੁਪਰਸਟਾਰ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਆਮਿਰ ਖਾਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਫਿਲਮ ਦਾ ਟਰੇਲਰ ਸ਼ੇਅਰ ਕੀਤਾ ਹੈ। 2 ਸੈਕਿੰਡ 45 ਮਿੰਟ ਦੇ ਟਰੇਲਰ 'ਚ 14 ਸਾਲ ਦੀ ਇੰਸਿਆ ਨਾਂ ਦੀ ਲੜਕੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਗਾਇਕਾ ਬਣਨਾ ਚਾਹੁੰਦੀ ਹੈ ਜਦ ਕਿ ਇੰਸਿਆ ਦੇ ਪਿਤਾ ਅਜਿਹਾ ਨਹੀਂ ਚਾਹੁੰਦੇ ਹਨ। ਪਿਤਾ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਇੰਸਿਆ ਬੁਰਕਾ ਪਹਿਣ ਕੇ ਸੰਗੀਤ ਦਾ ਕੰਮ ਜਾਰੀ ਰੱਖਦੀ ਹੈ ਅਤੇ ਬਹੁਤ ਹੀ ਜਲਦ ਸੋਸ਼ਲ ਮੀਡੀਆ ਰਾਹੀ ਮਸ਼ਹੂਰ ਹੋ ਜਾਂਦੀ ਹੈ।


ਜ਼ਿਕਰਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਕਰ ਰਹੇ ਹਨ। ਆਮਿਰ ਖਾਨ ਪ੍ਰੋਡੰਕਸ਼ਨ ਦੀ ਇਹ ਫਿਲਮ 19 ਅਕਤੂਬਰ 2017 ਨੂੰ ਦੀਵਾਲੀ ਮੌਕੇ ਰਿਲੀਜ਼ ਹੋਵੇਗੀ। ਹਾਲ ਹੀ 'ਚ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ। ਇਸ ਤੋਂ ਇਲਾਵਾ 'ਦੰਗਲ ਗਰਲ' ਜਾਇਰਾ ਵਸੀਮ ਦੀ ਅਦਾਕਾਰੀ ਨੂੰ 'ਦੰਗਲ' 'ਚ ਕਾਫੀ ਪਸੰਦ ਕੀਤਾ ਗਿਆ ਸੀ।


Tags: Bollywood actor Secret SuperstarTrailer Aamir Khan Zaira Wasim POSTER ਆਮਿਰ ਖਾਨ ਜ਼ਾਇਰਾ ਵਸੀਮ