FacebookTwitterg+Mail

ਨਿਊਡ ਸੀਨਜ਼ ਦੇ ਕੇ ਰਾਤਾਂ ਨੂੰ ਰੋਂਦੀ ਸੀ ਅਦਾਕਾਰਾ, ਪਰਿਵਾਰ ਨਾਲ ਬੈਠ ਕੇ ਦੇਖੀ ਸੀ ਫਿਲਮ

seema biswas
14 January, 2018 11:18:22 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੀਮਾ ਬਿਸਵਾਸ ਦਾ ਜਨਮ 14 ਜਨਵਰੀ 1965 ਨੂੰ ਅਸਾਮ 'ਚ ਹੋਇਆ। ਉਸ ਨੇ ਸ਼ੇਖਰ ਕਪੂਰ ਦੀ ਕਲਟ ਫਿਲਮ 'ਬੈਂਡਿਟ ਕਵੀਨ' 'ਚ ਫੂਲਨ ਦੇਵੀ ਦਾ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ। ਫਿਲਮ 'ਚ ਆਪਣੀ ਬੇਹਿਤਰੀਨ ਅਦਾਕਾਰੀ ਲਈ ਉਸ ਨੇ ਨੈਸ਼ਨਲ ਐਵਾਰਡਜ਼ ਵੀ ਮਿਲ ਚੁੱਕੇ ਹਨ। ਇਕ ਇੰਟਰਵਿਊ ਦੌਰਾਨ ਉਸ ਨੇ ਫਿਲਮ 'ਬੈਂਡਿਟ ਕਵੀਨ' 'ਚ ਆਪਣੇ ਕਿਰਦਾਰ ਤੇ ਇੰਟੀਮੇਟ ਸੀਨ ਦੀ ਸ਼ੂਟਿੰਗ 'ਤੇ ਖੁੱਲ੍ਹ ਕੇ ਗੱਲ ਕੀਤੀ।

Punjabi Bollywood Tadka

ਦੱਸ ਦੇਈਏ ਕਿ ਬੋਲਡ ਸੀਨਜ਼, ਗਾਲੀ ਗਲੌਚ ਤੇ ਨਿਊਡ ਸੀਨ ਕਾਰਨ ਇਹ ਫਿਲਮ ਕਾਫੀ ਵਿਵਾਦਿਤ ਰਹੀ ਸੀ। ਹਾਲਾਂਕਿ ਇਸ ਸੀਨ ਨੂੰ ਸੀਮਾ ਨੇ ਖੁਦ ਨਹੀਂ ਸਗੋਂ ਬਾਡੀ ਡਬਲ ਨੇ ਕੀਤਾ ਸੀ। ਸੀਮਾ ਮੁਤਾਬਕ, ਉਸ ਨੇ ਡਾਇਰੈਕਟਰ ਸ਼ੇਖਰ ਕਪੂਰ ਨੂੰ ਕਿਹਾ ਸੀ ਕਿ ਫਿਲਮ ਤੋਂ ਨਿਊਡ ਸੀਨ ਹਟਾ ਦਿੱੱਤੇ ਜਾਣ ਪਰ ਸ਼ੇਖਰ ਨੇ ਕਿਹਾ ਕਿ ਸੱਚੀ ਘਟਨਾ 'ਤੇ ਆਧਾਰਿਤ ਇਸ ਫਿਲਮ 'ਚ ਲੋਕਾਂ ਦੀ ਅਸੰਤੁਸ਼ਟਤਾ ਨੂੰ ਦਿਖਾਉਣ ਲਈ ਉਹ ਸੀਨ ਕਰਨਾ ਜ਼ਰੂਰੀ ਹੈ। 

Punjabi Bollywood Tadka
ਸੀਮਾ ਨੇ ਖੁਲਾਸਾ ਕੀਤਾ ਕਿ ਇਸ ਸੀਨ ਨੂੰ ਸ਼ੂਟ ਕਰਦੇ ਸਮੇਂ ਡਾਇਰੈਕਟਰ ਤੇ ਕੈਮਰਾਮੈਨ ਤੋਂ ਇਲਾਵਾ ਕਿਸੇ ਦਾ ਵੀ ਅੰਦਰ ਆਉਣਾ ਮਨਾ ਸੀ। ਇਸ ਨਿਊਡ ਸੀਨ ਕਾਰਨ ਦਿਨ-ਰਾਤ ਰੋਂਣਾ ਪੈਂਦਾ ਸੀ। ਇੰਨਾਂ ਹੀ ਨਹੀਂ ਇਸ ਨਿਊਡ ਸੀਨ ਤੋਂ ਬਾਅਦ ਪੂਰੀ ਫਿਲਮ ਯੂਨਿਟ ਰੋਈ ਸੀ। ਇਸ ਤੋਂ ਇਲਾਵਾ ਇਕ ਹੋਰ ਸੀਨ 'ਚ ਗੈਂਗਰੇਪ ਤੋਂ ਬਾਅਦ ਠਾਕੁਰ ਫੂਲਨ ਨੂੰ ਨਿਊਡ ਹੀ ਖੂੰਹ ਤੋਂ ਪਾਣੀ ਲੈਣ ਭੇਜਿਆ ਜਾਂਦਾ ਸੀ।

Punjabi Bollywood Tadka

ਕਈ ਲੋਕ ਇਸ ਕਿਰਦਾਰ ਕਾਰਨ ਮੈਨੂੰ ਕਾਫੀ ਨਫਰਤ ਕਰਨ ਲੱਗ ਗਏ ਸਨ। ਉਸ ਨੇ ਕਿਹਾ ਕਿ ਇਸ ਬਾਰੇ ਮੇਰੇ ਘਰਵਾਲਿਆਂ ਨੂੰ ਪਤਾ ਸੀ। ਇੰਨਾ ਹੀ ਨਹੀਂ ਰਿਲੀਜ਼ ਤੋਂ ਦੋ ਸਾਲ ਪਹਿਲਾਂ ਬਿਸਵਾਸ ਪਰਿਵਾਰ ਨੇ ਫਿਲਮ ਦੀ ਅਨਸੈਂਸਰਡ ਕਾਪੀ ਅਸਾਮ ਸਥਿਤ ਆਪਣੇ ਘਰ 'ਚ ਦੇਖੀ ਸੀ। ਇਸ ਦੌਰਾਨ ਸੀਮਾ ਮਾਂ ਦੀ ਗੋਦ 'ਚ ਸਿਰ ਰੱਖ ਕੇ ਸਾਉਣ ਦਾ ਨਾਟਕ ਕਰ ਰਹੀ ਸੀ।

Punjabi Bollywood Tadka

ਦਰਵਾਜੇ 'ਤੇ ਪਰਦੇ ਲੱਗੇ ਹੋਏ ਸਨ ਤੇ ਰੂਮ 'ਚ ਸਨਾਟਾ ਸੀ। ਸੀਮਾ ਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਸੀ। ਤਾਂਕਿ ਕਿਸੇ ਨੂੰ ਇਹ ਨਾ ਪਤਾ ਲੱਗ ਸਕੇ ਕਿ ਅੰਦਰ ਕੋਈ ਹਿੰਦੀ ਫਿਲਮ ਦੇਖ ਰਹੇ ਹਨ। ਫਿਲਮ ਦੇਖਣ ਤੋਂ ਬਾਅਦ ਸੀਮਾ ਦੇ ਮਾਤਾ ਪਿਤਾ ਨੇ ਲੰਬਾ ਸਾਹ ਲੈਂਦੇ ਹੋਏ ਕਿਹਾ, ''ਇਹ ਕਿਰਦਾਰ ਤਾਂ ਸਾਡੀ ਸੀਮਾ ਹੀ ਕਰ ਸਕਦੀ ਹੈ।''

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Seema BiswasHappy BirthdayAnatomy of ViolenceBandit QueenPhoolan DeviHazaar Chaurasi Ki MaaDhyasparva

Edited By

Sunita

Sunita is News Editor at Jagbani.