FacebookTwitterg+Mail

ਇੰਸਟਾਗ੍ਰਾਮ 'ਤੇ ਇਸ ਹਸੀਨਾ ਦੇ ਨੇ ਸਭ ਤੋਂ ਵੱਧ ਫਾਲੋਅਰਜ਼, ਦੇਖੋ ਬੋਲਡ ਤੇ ਹੌਟ ਤਸਵੀਰਾਂ, ਜਿਹੜੀਆਂ ਰਹੀਆਂ ਸੁਰਖੀਆਂ '

    1/20
28 September, 2016 11:02:59 PM
ਲਾਸ ਏਂਜਲਸ— ਸੈਲੇਨਾ ਗੋਮੇਜ਼ ਆਪਣਾ ਇੰਸਟਾਗ੍ਰਾਮ ਅਕਾਊਂਟ ਅਪਡੇਟ ਨਹੀਂ ਰੱਖ ਰਹੀ ਪਰ ਫਿਰ ਵੀ ਉਹ ਦੁਨੀਆ ਦੀ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋਅਰਜ਼ ਵਾਲੀ ਸੈਲੇਬ੍ਰਿਟੀ ਬਣ ਗਈ ਹੈ। ਇੰਸਟਾਗ੍ਰਾਮ ਦੇ ਖੁਦ ਦੇ ਅਕਾਊਂਟ ਤੋਂ ਬਾਅਦ ਸੈਲੇਨਾ ਹੀ ਅਜਿਹੀ ਸੈਲੇਬ੍ਰਿਟੀ ਹੈ, ਜੋ 100 ਮਿਲੀਅਨ ਤੋਂ ਵੱਧ ਫਾਲੋਅਰਜ਼ ਨਾਲ ਟੌਪ 'ਤੇ ਹੈ। ਇੰਸਟਾਗ੍ਰਾਮ ਦੇ ਖੁਦ 190 ਮਿਲੀਅਨ ਫਾਲੋਅਰਜ਼ ਹਨ ਪਰ ਉਹ ਕੋਈ ਸੈਲੇਬ੍ਰਿਟੀ ਨਹੀਂ ਹੈ, ਸਿਰਫ ਇਕ ਸੋਸ਼ਲ ਮੀਡੀਆ ਸਾਈਟ ਦਾ ਅਧਿਕਾਰਕ ਅਕਾਊਂਟ ਹੈ।
ਜ਼ਿਕਰਯੋਗ ਹੈ ਕਿ ਸੈਲੇਨਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਆਖਰੀ ਪੋਸਟ 6 ਹਫਤੇ ਪਹਿਲਾਂ ਦੀ ਹੈ। ਕੁਝ ਸਮਾਂ ਪਹਿਲਾਂ ਸਾਬਕਾ ਪ੍ਰੇਮੀ ਜਸਟਿਨ ਬੀਬਰ ਨਾਲ ਲੜਾਈ-ਝਗੜੇ ਦੇ ਚਲਦਿਆਂ ਸੈਲੇਨਾ ਨੇ ਇੰਸਟਾਗ੍ਰਾਮ ਦੀ ਵਰਤੋਂ ਕਰਨੀ ਛੱਡ ਦਿੱਤੀ ਸੀ। ਸੈਲੇਨਾ ਤੋਂ ਬਾਅਦ ਟੌਪ ਫਾਲੋਅਰਜ਼ ਦੀ ਲਿਸਟ 'ਚ ਟੇਲਰ ਸਫਿਵਟ (91.4 ਮਿਲੀਅਨ), ਬਿਓਂਸ (85.3 ਮਿਲੀਅਨ), ਏਰੀਆਨਾ ਗਰਾਂਡੇ (85 ਮਿਲੀਅਨ) ਤੇ ਕਿਮ ਕਾਰਦਸ਼ੀਆਂ ਵੈਸਟ (83.6 ਮਿਲੀਅਨ) ਨਾਲ ਟੌਪ 10 ਦੀ ਲਿਸਟ 'ਚ ਸ਼ਾਮਲ ਹਨ।

Tags: ਸੈਲੇਨਾ ਗੋਮੇਜ਼ ਇੰਸਟਾਗ੍ਰਾਮ Selena Gomez Instagram