FacebookTwitterg+Mail

ਇਰਫਾਨ ਖਾਨ ਨੂੰ ਬ੍ਰੇਨ ਕੈਂਸਰ, ਇਹ ਸੈਲੇਬਸ ਵੀ ਆ ਚੁੱਕੇ ਨੇ ਗੰਭੀਰ ਬੀਮਾਰੀਆਂ ਦੀ ਲਪੇਟ 'ਚ

serious diseases of bollywood celebrity
08 March, 2018 03:20:46 PM

ਮੁੰਬਈ(ਬਿਊਰੋ)— ਮਸ਼ਹੂਰ ਐਕਟਰ ਇਰਫਾਨ ਖਾਨ ਨੂੰ ਬ੍ਰੇਨ ਕੈਂਸਰ ਹੈ। ਇਹ ਖਬਰ ਮੀਡੀਆ 'ਚ ਬੇਹੱਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਰਫਾਨ ਦੇ ਕਰੀਬੀ ਜਾਣ ਕੇ ਅਤੇ ਟ੍ਰੇਡ ਐਨਾਲਿਸਟ ਕੋਮਲ ਨਾਹਟਾ ਨੇ ਇਸ ਖਬਰ ਨੂੰ ਗਲਤ ਦੱਸਿਆ ਹੈ। ਨਾਹਟਾ ਮੁਤਾਬਕ, ''ਇਰਫਾਨ ਬੀਮਾਰ ਹਨ ਪਰ ਮੀਡੀਆ 'ਚ ਉਨ੍ਹਾਂ ਦੀ ਹਾਲਤ ਨੂੰ ਲੈ ਕੇ ਆ ਰਹੀਆਂ ਖਬਰਾਂ ਅਧਾਰਹੀਣ ਹਨ। ਉਨ੍ਹਾਂ ਦੇ ਹਸਪਤਾਲ 'ਚ ਦਾਖਲ ਹੋਣ ਵਾਲੀ ਖਬਰ ਵੀ ਝੂਠੀ ਹੈ। ਹਾਲਾਂਕਿ ਇਰਫਾਨ ਨੂੰ ਬੀਮਾਰੀ ਨੂੰ ਲੈ ਕੇ ਅਜੇ ਕੋਈ ਪੁਸ਼ਟੀ ਨਹੀ ਹੋਈ ਪਰ ਤੁਹਾਨੂੰ ਦੱਸ ਦੇਈਏ ਤਿ ਅਜਿਹੇ ਕਈ ਬਾਲੀਵੁੱਡ ਸੈਲੇਬਸ ਹਨ, ਜਿਨ੍ਹਾਂ ਨੂੰ ਗੰਭੀਰ ਬੀਮਾਰੀਆਂ ਰਹੀ ਹੈ।

Punjabi Bollywood Tadka
ਅਮਿਤਾਭ ਬੱਚਨ ਨੂੰ 1984 'ਚ Myasthenia gravis ਨਾਂ ਦੀ ਬੀਮਾਰੀ ਹੋਈ ਸੀ। ਇਸ ਬੀਮਾਰੀ ਕਾਰਨ ਵਿਅਕਤੀ ਡਿਪਰੈਸ਼ਨ 'ਚ ਚੱਲਿਆ ਜਾਂਦਾ ਹੈ। 2000 'ਚ ਉਨ੍ਹਾਂ ਟੀ. ਬੀ. ਹੋ ਗਈ ਸੀ। ਹਾਲਾਂਕਿ ਇਲਾਜ ਤੋਂ ਬਾਅਦ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ। ਉਨ੍ਹਾਂ ਨੇ ਇਕ ਇੰਟਰਵਿਊ 'ਚ ਖੁਦ ਦੱਸਿਆ ਸੀ ਕਿ ਉਨ੍ਹਾਂ ਦਾ ਲੀਵਰ 75 ਫੀਸਦੀ ਖਰਾਬ ਹੋ ਚੁੱਕਾ ਹੈ। ਉਹ ਸਿਰਫ 25 ਫੀਸਦੀ ਲੀਵਰ ਦੇ ਸਹਾਰੇ ਜ਼ਿੰਦੇ ਹਨ। 'ਕੁਲੀ' ਫਿਲਮ ਦੀ ਸ਼ੂਟਿੰਗ ਦੌਰਾਨ ਹੋਈ ਦੁਰਘਟਨਾ 'ਚ ਜਦੋਂ ਉਨ੍ਹਾਂ ਨੂੰ ਖੂਨ ਚੜ੍ਹਾਇਆ ਗਿਆ ਸੀ, ਉਸੇ ਸਮੇਂ ਉਸ ਦੇ ਅੰਦਰ ਹੈਪੇਟਾਈਟਸ ਬੀ ਦਾ ਵਾਇਰਸ ਚੱਲਿਆ ਗਿਆ ਸੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੂੰ 2000 'ਚ ਨਾਰਮਲ ਚੈਕਅੱਪ ਦੌਰਾਨ ਪਤਾ ਲੱਗੀ ਸੀ।

Punjabi Bollywood Tadka
ਸਲਮਾਨ ਖਾਨ Trigeminal Neuralgia ਨਾਂ ਦੀ ਬੀਮਾਰੀ ਨਾਲ ਜੂਝ ਚੁੱਕੇ ਹਨ, ਜਿਸ ਦਾ ਉਨ੍ਹਾਂ ਨੇ ਲੰਬਾ ਇਲਾਜ ਕਰਵਾਇਆ ਸੀ। ਉਹ ਹੁਣ ਵੀ ਅਕਸਰ ਇਸ ਦੇ ਇਲਾਜ ਲਈ ਅਮਰੀਕਾ ਜਾਂਦੇ ਹਨ। ਇਹ ਅਜਿਹੀ ਬੀਮਾਰੀ ਹੈ, ਜਿਸ 'ਚ ਵਿਅਕਤੀ ਦੇ ਮੂੰਹ ਦੇ ਕਈ ਹਿੱਸਿਆਂ (ਸਿਰ, ਜਬੜਾ ਆਦਿ) 'ਚ ਬਹੁਤ ਦਰਦ ਹੁੰਦਾ ਹੈ। ਸਲਮਾਨ ਪਿਛਲੇ 8-9 ਸਾਲਾਂ ਤੋਂ ਇਸ ਬੀਮਾਰੀ ਤੋਂ ਪੀੜਤ ਹਨ।

Punjabi Bollywood Tadka
ਰਿਤਿਕ ਰੌਸ਼ਨ ਵੀ Chronic Subdural Haematoma ਨਾਂ ਦੀ ਬੀਮਾਰੀ ਨਾਲ ਜੂਝ ਰਹੇ ਹਨ। ਇਸ ਬੀਮਾਰੀ 'ਚ ਵਿਅਕਤੀ ਨੂੰ ਬਹੁਤ ਤੇਜ਼ ਦਰਦ ਹੁੰਦਾ ਹੈ।

Punjabi Bollywood Tadka
ਦਿੱਗਜ ਅਦਾਕਾਰਾ ਮੁਮਤਾਜ਼ ਨੂੰ ਵੀ ਬ੍ਰੈਸਟ ਕੈਂਸਰ ਹੈ। 

Punjabi Bollywood Tadka
ਧਰਮਿੰਦਰ ਵੀ ਕਰੀਬ 15 ਸਾਲਾਂ ਤੱਕ ਡਿਪਰੈਸ਼ਨ 'ਚ ਰਹਿ ਚੁੱਕੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਸ਼ਰਾਬ ਦੀ ਗੰਦੀ ਲਤ ਲੱਗ ਗਈ ਸੀ। 

Punjabi Bollywood Tadka
ਅਭਿਸ਼ੇਕ 'ਡਿਸਲੇਕਸੀਆ' ਨਾਂ ਦੀ ਬੀਮਾਰੀ ਨਾਲ ਪੀਜ਼ਤ ਰਹੇ ਹਨ। ਉਹ ਠੀਕ ਤਰ੍ਹਾਂ ਪੜ੍ਹ-ਲਿਖ ਵੀ ਨਹੀਂ ਸਕੇ ਸਨ।

Punjabi Bollywood Tadka
ਮਨੀਸ਼ਾ ਕੋਈਰਾਲਾ ਨੂੰ ਦਸੰਬਰ 2012 'ਚ 'ਓਵਰੀਅਨ ਕੈਂਸਰ' ਦਾ ਪਤਾ ਲੱਗਾ ਸੀ। ਇਸ ਤੋਂ ਬਾਅਦ ਉਹ ਸਰਜਰੀ ਕਰਾਉਣ ਅਮਰੀਕਾ ਗਈ ਸੀ। ਨਿਊਯਾਰਕ 'ਚ ਕਰੀਬ 6 ਮਹੀਨੇ ਤੱਕ ਉਨ੍ਹਾਂ ਦਾ ਇਲਾਜ ਚੱਲਿਆ। 2 ਮਈ 2013 ਨੂੰ ਉਨ੍ਹਾਂ ਪੂਰੀ ਤਰ੍ਹਾਂ ਕੈਂਸਰ ਮੁਕਤ ਐਲਾਨ ਕੀਤਾ ਗਿਆ।

Punjabi Bollywood Tadka
ਸੋਨਮ ਕਪੂਰ ਦੇ ਬਾਰੇ 'ਚ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਉਹ ਘੱਟ ਉਮਰ ਤੋਂ ਹੀ 'ਡਾਇਬਿਟੀਜ਼' ਰਹੀ ਹੈ। ਰੋਜ਼ਾਨਾ ਇੰਸੁਲਿਨ ਦੇ ਡੋਜ਼ ਤੋਂ ਇਲਾਵਾ ਖਾਸ ਡਾਈਟ ਅਪਣਾਉਣ ਤੋਂ ਬਾਅਦ ਹੀ ਉਨ੍ਹਾਂ ਨੇ ਇਸ ਬੀਮਾਰੀ 'ਤੇ ਕਾਬੂ ਪਾਇਆ ਹੈ।

Punjabi Bollywood Tadka
ਲੀਜ਼ਾ ਰੇ ਨੇ 2009 'ਚ 'ਮਲਟੀਪਲ ਮਾਇਲੋਮਾ ਕੈਂਸਰ' ਨਾਲ ਪੀੜਤ ਸੀ। 10-11 ਮਹੀਨੇ ਤੱਕ ਉਹ ਇਸ ਬੀਮਾਰੀ ਨਾਲ ਲੜ੍ਹਦੀ ਰਹੀ। ਉਨ੍ਹਾਂ ਨੇ ਟੋਰਾਂਟੋ ਦੇ ਹਸਪਤਾਲ 'ਚ ਇਲਾਜ ਕਰਾਇਆ ਸੀ। ਉਨ੍ਹਾਂ ਨੇ ਸਟੇਮ ਸੇਲ ਟਰਾਂਸਪਲਾਂਟ ਕਰਵਾਏ ਸਨ।


Tags: Amitabh BachchanSalman KhanIrrfan Khan Hrithik RoshanDharmendraAbhishek BachchanSonam KapoorSerious Diseases

Edited By

Chanda Verma

Chanda Verma is News Editor at Jagbani.