FacebookTwitterg+Mail

ਅਭਿਨੇਤਰੀ ਦੇ ਯੌਨ ਸ਼ੋਸ਼ਣ ਮਾਮਲੇ 'ਚ 7 ਲੋਕ ਹਿਰਾਸਤ 'ਚ

seven arrested in malayalam actress molestation case
19 February, 2017 06:22:47 PM
ਕੋਚੀ— ਦੱਖਣ ਭਾਰਤੀ ਫਿਲਮਾਂ ਦੀ ਇਕ ਮੰਨੀ-ਪ੍ਰਮੰਨੀ ਅਭਿਨੇਤਰੀ ਦੇ ਕਥਿਤ ਯੌਨ ਸ਼ੋਸ਼ਣ ਦੇ ਦੋਸ਼ 'ਚ ਲਗਭਗ 7 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਅੱਜ ਦੱਸਿਆ ਕਿ ਅਭਿਨੇਤਰੀ ਦੀ ਕਾਰ ਦੇ ਚਾਲਕ ਨੂੰ ਕੱਲ ਹਿਰਾਸਤ 'ਚ ਲੈ ਲਿਆ ਗਿਆ। ਇਸ ਤੋਂ ਪਹਿਲਾਂ ਪਿਛਲੀ ਰਾਤ ਨੂੰ ਡਬਿੰਗ ਲਈ ਤ੍ਰਿਸ਼ੂਰ ਤੋਂ ਕੋਚੀ ਦੀ ਯਾਤਰਾ ਦੌਰਾਨ ਉਸ ਨੇ ਜੋ ਸਹਿਣ ਕੀਤਾ, ਉਸ ਦੀ ਸ਼ਿਕਾਇਤ ਕੀਤੀ ਸੀ।
ਸ਼ੁੱਕਰਵਾਰ ਰਾਤ ਨੂੰ ਅਭਿਨੇਤਰੀ ਦੀ ਕਾਰ 'ਚ ਕੁਝ ਲੋਕ ਦਾਖਲ ਹੋ ਗਏ ਤੇ ਕਾਰ ਦਾ ਕੰਟਰੋਲ ਆਪਣੇ ਹੱਥਾਂ 'ਚ ਲੈ ਲਿਆ। ਉਨ੍ਹਾਂ ਨੇ ਦੋ ਘੰਟਿਆਂ ਤਕ ਅਭਿਨੇਤਰੀ ਨਾਲ ਕਥਿਤ ਤੌਰ 'ਤੇ ਸਰੀਰਕ ਸ਼ੋਸ਼ਣ ਕੀਤਾ। ਫਿਰ ਉਹ ਉਥੋਂ ਇਕ ਭੀੜ ਵਾਲੇ ਇਲਾਕੇ 'ਚ ਦਾਖਲ ਹੋ ਗਏ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉਨ੍ਹਾਂ ਵਲੋਂ ਬਿਆਨ ਦੇਣ ਤੋਂ ਬਾਅਦ ਉਹ ਇਸ ਘਟਨਾ 'ਚ ਉਨ੍ਹਾਂ ਦੀ ਭੂਮਿਕਾ ਬਾਰੇ ਗੱਲ ਕਰ ਸਕਣਗੇ।

Tags: Bhavana Molested Police ਅਭਿਨੇਤਰੀ ਯੌਨ ਸ਼ੋਸ਼ਣ ਪੁਲਸ