FacebookTwitterg+Mail

PICS: ਮਾਡਲਜ਼ ਦੀ ਹੌਟਨੈੱਸ ਨੂੰ ਛੱਡ ਦੇਖੋ ਕਹਿਰ ਪਾਉਂਦੇ ਦੁਨੀਆ ਦੇ ਇਹ ਸੈਕਸੀ ਮਰਦ, ਖ਼ਬਰ ਹੈ ਥੋੜ੍ਹੀ ਹੱਟਕੇ

sex transgender
21 August, 2017 03:37:07 PM

ਮੁੰਬਈ— ਮਨੋਰੰਜਕ ਇੰਡਸਟਰੀ 'ਚ ਔਰਤਾਂ ਤਾਂ ਖ਼ੂਬਸੂਰਤ ਹੁੰਦੀਆਂ ਹੀ ਹਨ ਪਰ ਇੱਥੇ ਮਾਮਲਾ ਥੋੜ੍ਹਾ ਅਜੀਬ ਹੈ। ਇੱਥੇ ਅਸੀ ਗੱਲ ਉਨ੍ਹਾਂ ਪੁਰਸ਼ਾਂ ਦੀ ਖ਼ੂਬਸੂਰਤੀ ਦੀ ਹੈ ਜਿਹੜੇ ਔਰਤਾਂ ਬਣ ਪੂਰੀ ਦੁਨੀਆ ਵਿੱਚ ਛਾਏ ਹੋਏ ਹਨ। ਜੀ ਹਾਂ, ਵਿਸ਼ਵ ਦੇ ਕਈ ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਟ੍ਰਾਂਸਜੈਂਡਰ ਖ਼ੂਬਸੂਰਤ ਮਹਿਲਾਵਾਂ ਦੇ ਰੂਪ ਵਿੱਚ ਸਾਹਮਣੇ ਆਏ ਕਿ ਉਨ੍ਹਾਂ ਨੂੰ ਜਿਹੜਾ ਵੀ ਦੇਖਦਾ ਹੈ... ਦੇਖਦਾ ਹੀ ਰਹਿ ਜਾਂਦਾ ਹੈ। ਇਹ ਅੱਖਾਂ ਨੂੰ ਯਕੀਨ ਨਹੀਂ ਹੁੰਦਾ ਕਿ ਇਹ ਔਰਤਾਂ ਵੀ ਕਦੇ ਮਰਦ ਸਨ। ਇੱਥੇ ਅਸੀਂ ਤੁਹਾਨੂੰ ਰੂ-ਬ-ਰੂ ਕਰ ਰਹੇ ਹਾਂ ਉਨ੍ਹਾਂ 11 ਪੁਰਸ਼ਾਂ ਨਾਲ ਜਿਨ੍ਹਾਂ ਨਾ ਸਿਰਫ਼ ਔਰਤਾਂ ਬਣ ਸਫਲਤਾ ਦੀਆਂ ਬੁਲੰਦੀਆਂ ਛੂਹੀਆਂ ਬਲਕਿ ਲੋਕਾਂ ਦੇ ਦਿਲਾਂ ਵਿੱਚ ਟ੍ਰਾਂਸਜੈਂਡਰ ਨੂੰ ਲੈ ਕੇ ਗ਼ਲਤ ਫਹਿਮੀਆਂ ਵੀ ਦੂਰ ਕੀਤੀਆਂ। ਇਨ੍ਹਾਂ ਵਿੱਚ ਕੁਝ ਅਜਿਹੇ ਹਨ ਜਿਨ੍ਹਾਂ ਨੇ ਜੇਮਸ ਬਾਂਡ ਦੀ ਫ਼ਿਲਮ ਤੋਂ ਲੈ ਕੇ ਅਮੇਰਿਕਾਜ ਨੈਕਸਟ ਟਾਪ ਮਾਡਲ ਤੱਕ ਬਾਖ਼ੂਬੀ ਕਿਰਦਾਰ ਨਿਭਾਇਆ ਹੈ। ਇੰਨਾ ਵਿੱਚ ਜ਼ਿਆਦਾਤਰ ਮਹਿਲਾਵਾਂ ਨੇ ਮਾਡਲਿੰਗ ਦੀ ਦੁਨੀਆ ਵਿੱਚ ਮੁਕਾਮ ਬਣਾਇਆ ਹੈ।
ਅਮਿਲਿਆ ਮੈਟੇਪੀ
ਅਮਿਲਿਆ ਬੰਗਲਾਦੇਸ਼ ਦੀ ਮਾਡਲ ਹੈ। ਇੱਥੇ ਆਪਣੇ ਫਿਗਰ ਲਈ ਕਾਫ਼ੀ ਮਸ਼ਹੂਰ ਹੈ। ਇਨ੍ਹਾਂ ਦਾ ਸੁਪਨਾ ਮਿਸ ਵਰਲਡ ਬਣਨ ਦਾ ਹੈ। ਇਹ ਇੰਸਟਾਗ੍ਰਾਮ ਤੇ ਫੇਸਬੁੱਕ ਉੱਤੇ ਆਪਣੀ ਫ਼ੋਟੋ ਸ਼ੇਅਰ ਕਰਦੀ ਰਹਿੰਦੀ ਹੈ। ਫ਼ਿਲਹਾਲ ਇਹ ਟ੍ਰਾਂਸਜੈਂਡਰ ਬਿਊਟੀ ਕੈਨੇਡਾ ਦੇ ਟੋਰਾਂਟੋ ਵਿੱਚ ਰਹਿ ਰਹੀ ਹੈ।
|Punjabi Bollywood Tadka

ਕਲੌਡੀਆ ਸ਼ੈਰੀਜ
ਇਸ ਖ਼ੂਬਸੂਰਤ ਮਹਿਲਾ ਨੂੰ ਦੇਖ ਕੇ ਤੁਸੀਂ ਕਦੇ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਕਦੇ ਪੁਰਸ਼ ਰਹੀ ਹੋਵੇਗੀ। ਅਮਰੀਕਾ ਦੀ ਕਲੌਡੀਆ ਇੰਟਰਨੈਸ਼ਨਲ ਮਾਡਲ ਹੈ। ਹਾਲਾਂਕਿ, 2008 ਵਿੱਚ ਕਲੌਡੀਆ ਅਮੇਰਿਕਾਜ ਨੈਕਸਟ ਟਾਪ ਮਾਡਲ ਕਾਨਟੈਸਟ ਤੇ ਡੇਨਿਸ ਡਿਕਿਨਸਨ ਮਾਡਲਿੰਗ ਏਜੰਸੀ ਤੋਂ ਬਾਹਰ ਕਰ ਦਿੱਤੀ ਗਈ ਪਰ ਉਸ ਸਾਲ ਉਨ੍ਹਾਂ ਟਾਇਰਾ ਬੈਂਕ ਦਾ ਅਮੇਰਿਕਾਜ ਨੈਕਸਟ ਟਾਪ ਟ੍ਰਾਂਸਸੈਕਸੂਅਲ ਮਾਲ ਕਾਨਟੈਸਟ ਜਿੱਤਿਆ।

Punjabi Bollywood Tadka

ਏਂਡ੍ਰੇਜ ਪੇਜਿਕ
ਇੱਕ ਸਾਈਬੇਰੀਅਨ ਆਸਟਰੇਲੀਅਨ ਮਾਡਲ ਜਿਹੜਾ ਮਹਿਲ ਤੇ ਪੁਰਸ਼ ਦੋਵਾਂ ਤਰ੍ਹਾਂ ਦੇ ਪਹਿਰਾਵੇ ਲਈ ਮਸ਼ਹੂਰ ਹੈ। 2011 ਵਿੱਚ ਪੈਰਿਸ ਫ਼ੈਸ਼ਨ ਵੀਕ ਵਿੱਚ ਉਨ੍ਹਾਂ ਨੇ ਮੇਲ-ਫੀਮੇਲ ਦੋਵਾਂ ਪਹਿਰਾਵਿਆਂ ਦੇ ਨਾਲ ਰੈਂਪ ਵਾਕ ਕੀਤਾ ਸੀ। 2011 ਦੇ ਹੀ ਵਰਲਡ ਦੇ ਹੀ ਵਰਲਡ ਸੈਕਸੀਐਟ ਔਰਤਾਂ ਦੀ ਲਿਸਟ ਵਿੱਚ ਇੰਨਾ ਦਾ 98 ਨੰਬਰ ਸੀ।

Punjabi Bollywood Tadka

ਕੈਰੇਲਿਨ ਤੁਲਾ ਕੋਸੱਸੀ
ਕੈਰੋਲਿਨ ਇੱਕ ਬ੍ਰਿਟਿਸ਼ ਮਾਡਲ ਹੈ ਤੇ ਵਿਸ਼ਵ ਦੀ ਮਸ਼ਹੂਰ ਟ੍ਰਾਂਸ ਮਹਿਲਾ ਮਾਡਲ ਹੈ। ਕੈਰੋਲਿਨ ਨੇ ਜੇਮਸ ਬਾਂਡ ਦੀ ਫ਼ਿਲਮ ਦੀ ਲਿਵਿੰਗ ਡੇਲਾਈਟ ਤੇ ਪੋਸਟ ਆਫ਼ ਵਿੱਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਕੈਰੋਲਿਨ ਨੇ ਟ੍ਰਾਂਸੈਕਸੂਅਲ ਮਾਡਲ ਤੇ ਐਕਟ੍ਰੈੱਸ ਉੱਤੇ ਆਪਣੇ ਅਨੁਭਵ ਨੂੰ ਲੈ ਕੇ ਆਪਣੀ ਆਟੋਬਾਓਗ੍ਰਾਫੀ ਵੀ ਲਿਖੀ ਹੈ।

Punjabi Bollywood Tadka

ਚਿਮਲਾ ਅਸੰਕਾ
ਸ਼੍ਰਲਿੰਕਾ ਦੀ ਚਮਿਲਾ ਵਰਲਡ ਫ਼ੈਸ਼ਨ ਇੰਡਸਟਰੀ ਵਿੱਛ ਨਿਊ ਕਮਰ ਹੈ। ਇਸ ਮਾਡਲ ਨੇ 2011 ਵਿੱਚ ਪੀਜੀਐਂਟ ਵਿੱਚ ਮਿਸ ਇੰਟਰਨੈਸ਼ਨਲ ਕਵੀਨ ਦਾ ਖ਼ਿਤਾਬ ਜਿੱਤਿਆ ਸੀ।

Punjabi Bollywood Tadka

ਫਰੋਰੇਂਸੀਆ ਡੀ ਲਾ ਵੀ
ਅਰਜਨਟੀਨਾ ਦੀ ਫਰੋਰੇਂਸੀਆ 1976 ਵਿੱਚ ਰੋਬਰਟੋ ਕਾਰਲੇਸ ਤ੍ਰਿਨਿਦਾਦ ਦੇ ਰੂਪ ਵਿੱਚ ਜਨਮੀ। ਅੱਜ ਉਹ ਵਿਸ਼ਵ ਦੀ ਮਸ਼ਹੂਰ ਐਕਟ੍ਰੈੱਸ ਵਿੱਚੋਂ ਇੱਕ ਹੈ। ਫਰੋਰੇਂਸੀਆ ਨੇ ਸੋਪ ਉਪੇਰਾ, ਮੈਗਜ਼ੀਨ, ਕਲੱਬ ਲਈ ਕੰਮ ਕੀਤਾ ਹੈ। ਇਸ ਦੇ ਇਲਾਵਾ ਫਲੋਰੇਂਸੀਆ ਮੈਗਜ਼ੀਨ ਦੀ ਐਡੀਟਰ ਵੀ ਰਹਿ ਚੁੱਕੀ ਹੈ। ਫ਼ਿਲਹਾਲ ਫਲੋਰੇਸੀਆ ਨੇ ਪੁਰਸ਼ ਨਾਲ ਵਿਆਹ ਕੀਤਾ ਹੈ ਤੇ ਸੇਰੋਗੇਟ ਤਰੀਕੇ ਨਾਲ ਜੁੜਵਾਂ ਬੱਚਿਆਂ ਦੀ ਮਾਂ ਵੀ ਹੈ।

Punjabi Bollywood Tadka

ਈਸ ਕਿੰਗ
1985 ਵਿੱਚ ਡੇਰੇਲ ਵਾਲਸ ਦੇ ਰੂਪ ਵਿੱਚ ਜਨਮੀ ਅਮਰੀਕਨ ਮਾਡਲ ਈਸ ਕਿਗ ਨੂੰ ਸ਼ੁਰੂਆਤ ਵਿੱਚ ਕਾਫ਼ੀ ਬਦਨਾਮੀ ਦਾ ਸਾਹਮਣਾ ਕਰਨ ਪਿਆ। ਜਦੋਂ ਉਹ ਅਮੇਰਿਕਾਜ ਨੈਕਸਟ ਟਾਪ ਮਾਡਲ ਨਾਮਕ ਰਿਆਇਲਟੀ ਸ਼ੋਅ ਵਿੱਚ ਬਤੌਰ ਪਹਿਲੀ ਟ੍ਰਾਸਜੈਂਡਰ ਮਹਿਲਾ ਦੇ ਰੂਪ ਵਿੱਚ ਹਿੱਸਾ ਲਿਆ। ਕਿੰਗ ਇਸ ਰਿਇਲਿਟੀ ਸ਼ੋ ਦੇ ਦੋ ਸੈਸ਼ਨ ਪੂਰੇ ਕਰ ਚੁੱਕੀ ਹੈ।

Punjabi Bollywood Tadka

ਲਿਆ ਟੀ
ਲਿਆ ਟੀ ਦਾ ਜਨਮ 1981 ਵਿੱਚ ਹੋਇਆ ਸੀ ਤੇ ਪੁਰਸ਼ ਦੇ ਰੂਪ ਵਿੱਚ ਇਸ ਦਾ ਨਾਮ ਲਿਆਨਡ੍ਰੋ ਸੇਰੇਜੋ ਸੀ ਪਰ ਨਾਮ ਤੇ ਲਿੰਗ ਤੋਂ ਪਰੇ ਉਨ੍ਹਾਂ ਨੇ ਮਾਡਲਿੰਗ ਨੂੰ ਆਪਣਾ ਕਰੀਅਰ ਬਣਾਇਆ।

Punjabi Bollywood Tadka

ਮਲਿਕਾ
ਭਾਰਤ ਦੀ ਮਲਿਕਾ ਨੇ ਮਹਿਲਾ ਬਣਨ ਲਈ 4 ਵਾਰ ਸਰਜਰੀ ਕਰਵਾਈ ਤੇ ਕਈ ਵਾਰ ਮੈਡੀਕਲ ਪ੍ਰਕਿਰਿਆ ਅਪਣਾਈ। 2011 ਵਿੱਚ ਪਹਿਲੀ ਭਾਰਤੀ ਮਹਿਲਾ ਚੁਣੀ ਗਈ। ਜਿਨ੍ਹਾਂ ਨੇ ਥਾਈਲੈਂਡ ਵਿੱਚ ਸਾਲਾਨਾ ਮਿਸ ਇੰਟਰਨੈਸ਼ਨਲ ਕਵੀਨ ਮੁਕਾਬਲੇ ਵਿੱਚ ਹਿੱਸਾ ਲਿਆ।

Punjabi Bollywood Tadka

ਰੋਬਰਟਾ ਕਲੋਸੇ
ਬਰਾਜ਼ੀਲ ਦੀ ਮਾਡਲ ਰੋਬਰਟਾ ਕਲੋਸੇ ਪਹਿਲੀ ਪ੍ਰੀ-ਆਪਰੇਟਿਵ ਟ੍ਰਾਂਸੈਕਸ਼ੂਅਲ ਮਾਡਲ ਹੈ ਜਿਨ੍ਹਾਂ ਨੇ ਪਲੇਅ ਬੁਆਏ ਮੈਗਜ਼ੀਨ ਵਿੱਚ ਬਰਾਜ਼ੀਲ ਐਡੀਸ਼ਨ ਵਿੱਚ ਪੋਜ਼ ਦਿੱਤਾ। 1989 ਵਿੱਚ ਜੇਕਰ ਰੀ-ਅਸਾਈਨਮੈਂਟ ਸਰਜਰੀ ਦੇ ਬਾਅਦ ਬ੍ਰਾਜ਼ੀਲੀਅਨ ਮੈਨਸ ਮੈਗਜ਼ੀਨ ਸੈਕਸੀ ਦੇ ਲਈ ਨਿਊਡ ਪੋਜ਼ ਦੇਣਾ ਬੰਦ ਕਰ ਦਿੱਤਾ। ਬਾਅਦ ਵਿੱਚ ਉਨ੍ਹਾਂ ਨੂੰ ਬ੍ਰਾਜ਼ੀਲ ਦੀ ਸਭ ਤੋਂ ਖ਼ੂਬਸੂਰਤ ਮਹਿਲਾ ਦੇ ਰੂਪ ਵਿੱਚ ਵੋਟ ਦਿੱਤਾ ਗਿਆ।

Punjabi Bollywood Tadka

ਸਿਰਾਪਾਸੋਨ ਅਥਾਯਾਕੋਰਨ
ਥਾਈਲੈਂਡ ਦੀ ਇਸ ਮਾਡਲ ਨੂੰ ਦੇਖਣਾ ਬੇਹੱਦ ਖ਼ੂਬਸੂਰਤ ਹੈ। ਜੇਕਰ ਇਸ ਦੇ ਜੀਵਨ ਬਾਰੇ ਵਿੱਚ ਕਿਸੇ ਨੂੰ ਨਾ ਪਤਾ ਹੋ ਤਾਂ ਉਹ ਇੱਕ ਔਰਤ ਦੇ ਰੂਪ ਵਿੱਚ ਹੀ ਦੇਖੇਗੀ। ਇੰਨਾ ਦੇਖਣ ਦੇ ਬਾਦ ਯਕੀਨ ਹੀ ਨਹੀਂ ਹੁੰਦਾ ਕਿ ਉਹ ਕਦੇ ਪੁਰਸ਼ ਸੀ। ਖ਼ਾਸ ਗੱਲ ਇਹ ਹੈ ਕਿ 2011 ਵਿੱਚ ਪੀਜਿਐਂਟ ਵਿੱਚ ਮਿਸ ਇੰਟਰਨੈਸ਼ਨਲ ਕਵੀਨ ਦਾ ਖ਼ਿਤਾਬ ਜਿੱਤਿਆ ਸੀ।

Punjabi Bollywood Tadka


Tags: Beautiful girlsModeling Sex transgenderHollywood celebrity ਔਰਤਾਂ ਖ਼ੂਬਸੂਰਤ ਮਾਡਲ