FacebookTwitterg+Mail

B'Day Spl : ਸ਼ਬਾਨਾ ਆਜ਼ਮੀ ਦੋ ਵਾਰ ਕਰ ਚੁੱਕੀ ਹੈ ਖੁਦਕੁਸ਼ੀ ਦੀ ਕੋਸ਼ਿਸ਼, ਇਸ ਕਿਤਾਬ ਰਾਹੀ ਹੋਇਆ ਖੁਲਾਸਾ

shabana azmi
18 September, 2017 02:39:08 PM

ਮੁੰਬਈ— 18 ਸਤੰਬਰ, 1950 ਨੂੰ ਜਨਮੀ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਬਾਨਾ ਆਜ਼ਮੀ ਅੱਜ ਆਪਣਾ 67ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਅਸੀਂ ਤੁਹਾਨੂੰ ਸ਼ਬਾਨਾ ਦੀ ਜ਼ਿੰਦਗੀ ਨਾਲ ਜੁੜੇ ਅਜਿਹੇ ਕਿੱਸੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਲੋਕ ਨਹੀਂ ਜਾਣਦੇ ਹੋਣਗੇ। ਉਨ੍ਹਾਂ ਦੀ ਮਾਂ ਸ਼ੌਕਤ ਆਜ਼ਮੀ ਦੀ ਆਟੋਬਾਇਓਗ੍ਰਾਫੀ 'ਕੈਫੀ ਐਂਡ ਆਈ-ਏ-ਮੇਮਾਇਰ' 'ਚ ਸ਼ਬਾਨਾ ਦੀ ਜ਼ਿੰਦਗੀ ਨਾਲ ਜੁੜੇ ਕਈ ਰਾਜ ਸਾਹਮਣੇ ਆਏ ਹਨ। ਕਿਤਾਬ 'ਚ ਉਨ੍ਹਾਂ ਦੀ ਮਾਂ ਨੇ ਦੱਸਿਆ ਕਿ ਸ਼ਬਾਨਾ ਨੇ ਬੱਚਪਨ 'ਚ 2 ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਦਰਸਅਲ ਸ਼ਬਾਨਾ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਮਾਂ ਛੋਟੇ ਭਰਾ ਬਾਬਾ ਨੂੰ ਉਸ ਤੋਂ ਜ਼ਿਆਦਾ ਪਿਆਰ ਕਰਦੀ ਹੈ। ਸ਼ੌਕਤ ਨੇ ਲਿਖਿਆ ਕਿ ਇਸ ਗੱਲ 'ਚ ਥੋੜਾ ਸੱਚ ਵੀ ਸੀ ਕਿਉਂਕਿ ਬਾਬਾ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ ਖਿਆਮ ਦੀ ਮੌਤ ਹੋ ਚੁੱਕੀ ਸੀ। ਬਾਬਾ ਨੇ ਉਸਦੀ ਕਮੀ ਪੂਰੀ ਕੀਤੀ ਸੀ।
ਇਕ ਕਿੱਸਾ ਸ਼ੇਅਰ ਕਰਦੇ ਹੋਏ ਸ਼ੌਕਤ ਨੇ ਲਿਖਿਆ ਕਿ ਇਕ ਸਵੇਰੇ ਮੈਂ ਸ਼ਬਾਨਾ ਅਤੇ ਬਾਬਾ ਨੂੰ ਨਾਸ਼ਤਾ ਕਰਾ ਰਹੀ ਸੀ ਤਾਂ ਮੈਂ ਸ਼ਬਾਨਾ ਦੀ ਪਲੇਟ 'ਚੋਂ ਟੋਸਟ ਚੁੱਕ ਕੇ ਬਾਬਾ ਨੂੰ ਦਿੱਤਾ ਅਤੇ ਕਿਹਾ ਕਿ ਬੇਟਾ ਬਾਬਾ ਦੀ ਬੱਸ ਆ ਜਾਵੇਗੀ, ਉਸਨੂੰ ਜਲਦੀ ਹੈ। ਮੈਂ ਤੈਨੂੰ ਹੁਣੇ ਦੂਜਾ ਟੋਸਟ ਬਣਾ ਕੇ ਦਿੰਦੀ ਹਾਂ। ਇਸ ਤੋਂ ਬਾਅਦ ਸ਼ਬਾਨਾ ਉੱਥੋਂ ਉਠੀ ਅਤੇ ਬਾਥਰੂਮ 'ਚ ਜਾ ਕੇ ਰੋਣ ਲੱਗ ਪਈ। ਜਦੋਂ ਮੈਂ ਉਸਦੇ ਰੋਣ ਦੀ ਆਵਾਜ਼ ਸੁਣੀ ਤਾਂ ਮੈਂ ਉੱਥੇ ਭੱਜ ਕੇ ਗਈ ਪਰ ਸ਼ਬਾਨਾ ਹੰਝੂ ਸਾਫ ਕਰਕੇ ਸਕੂਲ ਚਲੀ ਗਈ। ਇਸ ਤੋਂ ਬਾਅਦ ਸ਼ਬਾਨਾ ਨੇ ਸਕੂਲ ਦੀ ਲੈਬੋਟਰੀ 'ਚ ਕੋਪਰ ਸਲਫੇਟ ਖਾ ਲਿਆ ਸੀ। ਉਸਦੀ ਬੈਸਟਫਰੈਂਡ ਨੇ ਸ਼ੌਕਤ ਨੂੰ ਦੱਸਿਆ ਕਿ ਸ਼ਬਾਨਾ ਕਹਿ ਰਹੀ ਸੀ ਮਾਂ ਬਾਬਾ ਨੂੰ ਮੇਰੇ ਤੋਂ ਜ਼ਿਆਦਾ ਪਿਆਰ ਕਰਦੀ ਹੈ।
ਸ਼ੌਕਤ ਨੇ ਆਪਣੀ ਕਿਤਾਬ 'ਚ ਇਕ ਹੋਰ ਘਟਨਾ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਇਕ ਵਾਰ ਗੁੱਸੇ 'ਚ ਮੈਂ ਸ਼ਬਾਨਾ ਨੂੰ ਘਰ ਤੋਂ ਬਾਹਰ ਜਾਣ ਲਈ ਕਿਹਾ ਸੀ। ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਸ਼ਬਾਨਾ ਨੇ ਗਰਾਂਟ ਰੋਡ ਰੇਲਵੇ ਸਟੇਸ਼ਨ 'ਤੇ ਟ੍ਰੇਨ ਦੇ ਸਾਹਮਣੇ ਆ ਕੇ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਦੇ ਸਕੂਲ ਦੇ ਗਾਰਡ ਨੇ ਉਸਨੂੰ ਨੂੰ ਬਚਾ ਲਿਆ ਸੀ। ਇਸ ਤੋਂ ਬਾਅਦ ਸ਼ੌਕਤ ਨੇ ਫੈਸਲਾ ਲਿਆ ਕਿ ਉਹ ਸ਼ਬਾਨਾ ਦਾ ਧਿਆਨ ਰੱਖੇਗੀ ਅਤੇ ਹਰ ਗੱਲ ਉਨ੍ਹਾਂ ਨੂੰ ਸੋਚ ਸਮਝ ਕਰ ਕਹੇਗੀ।


Tags: Shabana Azmi Birthday Shaukat Kaifi Baba Azmi Kaifi I A Memoir Suicide